ਰਾਣਾ ਨੇ ਸਿੰਚਾਈ ਕਾਂਡ ਦੇ ਮੁੱਖ ਦੋਸ਼ੀ ਨਾਲ ਉਨ੍ਹਾਂ ਦਾ ਨਾਂਮ ਜੋੜਨ ਵਾਲੀ ਖਬਰ ਨੂੰ ਤੱਥਹੀਣ ਕਰਾਰ ਦਿੱਤਾ

Advertisement

ਜਲੰਧਰ, 30 ਦਸੰਬਰ: ਪੰਜਾਬ ਦੇ ਸਿਚਾਈ ਮੰਤਰੀ ਰਾਣਾ ਗੁਰਜੀਤ ਸਿੰੰਘ ਨੇ ਅੱਜ ਕਿਹਾ ਕਿ ਬਹੁਕਰੋੜੀ ਸਿੰਚਾਈ ਸਕੈਂਡਲ ਦੇ ਮੁੱਖ ਦੋਸ਼ੀ ਗੁਰਦਿੰਰ ਸਿੰਘ ਨਾਲ ਉਨ੍ਹਾ ਦਾ ਨਾਂ ਜੋੜਨਾਂ ਇੱਕ ਡੁੱਘੀ ਅਤੇ ਗਿਣੀ ਮੱਥੀ  ਸਿਆਸੀ ਸਾਜਿਸ਼ ਦਾ ਹਿੱਸਾ ਹੈ।

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਕਿ ਉਨ੍ਹਾਂ ਦਾ ਨਾਂਅ ਉਸ ਵਿਅਕਤੀ ਨਾਲ ਜੋੜਿਆਂ ਜਾ ਰਿਹਾ ਹੈ ਜਿਸ ਨੂੰ ਬਹੁ-ਕਰੋੜੀ ਸਕੈਡਂਲ ਵਿਚ ਉਨ੍ਹਾਂ ਵੱਲੋਂ ਹੀ ਫੜਿਆਂ ਗਿਆ ਸੀ। ਉਨ੍ਹਾਂ ਕਿਹਾ ਕਿ ਸਿੰਚਾਈ ਵਿਭਾਗ ਵਿਚ ਬੈਨਿਯਮੀਆਂ ਨੂੰ ਉਜਾਗਰ ਕਰਨ ਦੀ ਪਹਿਲ ਉਨ੍ਹਾਂ ਵਲੋ ਹੀ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਹੀ ਪੰਜਾਬ ਦੇ ਮੁੰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਇਸ ਸਕੈਡਂਲ ਦੀ ਵਿਜੀਲੈਸ਼ ਪਾਸੋ ਜਾਂਚ ਦੀ ਮੰਗ ਕੀਤੀ ਸੀ ਜਿਸ ਉਪਰੰਤ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ।

ਆਪਣੇ ਵਲੋਂ ਲਿੱਖੀ  ਚਿੱਠੀ ਪੱਤਰਕਾਰਾਂ ਨਾਲ ਸਾਂਝੀਆਂ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 13 ਅਪ੍ਰੈਲ ਨੂੰ ਰੇਤ ਨਾਲ ਭਰਪੂਰ ਹਰੇਕ ਹੈਡ ਵਰਕ ਦਾ  ਦੌਰਾਂ ਕਰਕੇ ਉੱਥੇ ਚੱਲ ਰਹੇ ਸਫਾਈ ਦੇ ਕੰਮ ਦਾ ਜਾਇਜਾਂ ਲਿਆ ਸੀ। ਉਨ੍ਹਾਂ ਕਿਹਾ ਕਿ ਜਦੋ ਦੋਰੇ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆਂ ਕਿ ਇਸ ਸਾਰੇ ਕੰਮ ਵਿੱਚ ਕੱਢੀ ਗਈ ਰੇਤ ਨੂੰ ਖੁਰਦ- ਬੁਰਦ ਕਰਕੇ ਸਰਕਾਰੀ ਖਜਾਨੇ ਨੂੰ ਕਰੋੜ ਦਾ ਨੁਕਸਾਨ ਕੀਤਾ ਗਿਆ ਹੈ ਤਾਂ ਉਨ੍ਹਾਂ  ਨੇ ਚਿੱਠੀ ਲਿਖ ਕੇ ਇਹ ਸਾਰਾ ਮਸਲਾ ਮੁੱਖ ਮੰਤਰੀ ਜੀ ਦੇ ਧਿਆਨ ਵਿਚ ਲਿਆ ਕੇ ਇਸ ਦੀ ਜਾਂਚ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਅੱਜ ਇਕ ਅਖਬਾਰ ਵਿਚ ਛੱਪੀ ਹੋਈ ਖਬਰ ਵਿਚ ਊਨ੍ਹਾਂ ਦਾ  ਧੱਕੇ ਨਾਲ ਹੀ ਨਾਂਅ ਇਸ ਕਾਂਡ ਦ ੇਮੁੱਖ  ਦੋਸ਼ੀ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। Àਨਾਂ ਕਿਹਾ  ਕਿ ਜੇ ਉਨ੍ਹਾਂ ਦੇ ਸੀ. ਏ ਦਾ ਮੁੰਡੇ ਨੂੰ ਗੁਰਿੰਦਰ ਸਿੰਘ ਦੀ ਫਰਮ ਵਲੋਂ ਕੋਈ ਰਾਂਸੀ ਦਿੱਤੀ ਗਈ ਹੈ ਤਾਂ ਇਸ ਨਾਲ ਉਨ੍ਹਾਂ ਦਾ ਕਿ ਸਬੰਧ ਹੈ ਉਨ੍ਹਾਂ ਕਿਹਾ ਕਿ ਇਹ ਖਬਰ ਉਨ੍ਹਾਂ ਦੀ ਸਾਂਖ ਨੂੰ ਖਰਬ ਕਰਨ ਦੀ ਵੱਡੀ ਸਾਜ਼ਿਸ ਹੈ। ਉਨ੍ਰਾਂ ਕਿਹਾ ਕਿ ਸੀ ਏ ਊਨ੍ਰਾਂ ਦਾ ਕੋਈ ਮੁਲਾਜਮ ਨਹੀ ਹੈ ਤੇ ਉਹ ਸਿਰਫ ਆਪਣੀ ਸਵਾਵਾ ਦੇ ਬਦਲ ਉਨ੍ਹ੍ਰਾਂਤੋ ਪੇਸੇ ਲੈਦਾ ਹੈ ਉਨ੍ਹਾਂ ਕਿਹਾ ਕਿ ਮੰਦਭਾਗੀ ਗੱਲ ਇਹ ਹੈ ਕਿ ਅਖਬਾਰ ਨੇ ਤੱਥਾਂ ਦੀ ਪੁਸ਼ਟੀ ਕੀਤੇ ਬਿਨ੍ਹਾਂ ਉਨ੍ਹਾਂ ਦਾ ਨਾਂਅ ਜਬਰੀ ਇਸ ਖਬਰ ਦੇ ਨਾਲ ਜੜਿਆਂ ਹੈ। ਊਨ੍ਰਾਂ ਕਿਹਾ ਕਿ ਅਖਬਾਰ ਨੂੰ ਅਜੇਹਾ ਕਰਨ ਤੋ ਪਹਿਲਾਂ ਸਾਰੇ ਤੱਥਾਂ ਨੂੰ ਚੰਗੀ ਤਰ੍ਹਾਂ ਨਾਲ ਵੇਖਣ ਚਾਹੀਦਾ ਸੀ।

ਰਾਣਾ ਗੁਰਜੀਤ ਸਿੰਘ  ਨੇ ਕਿਹਾ ਕਿ ਅਸਲ ਵਿਚ ਇਹ ਖਬਰ ਉਨ੍ਹਾਂ ਦੀ ਸਾਂਖ ਨੂੰ ਖਰਬ ਕਰਨ ਲਈ ਇਕ ਡੁੱਘੀ ਅਤੇ ਗਿਣੀ ਮਿਥੀ ਸਾਜੀਸ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਿਆਸੀ ਜੀਵਨ ਵਿਚ ਹਮੇਸ਼ਾ ਤੋਂ ਹੀ ਸਾਫ ਸੁਥਰੀ ਅਤੇ ਉੱਚ ਕਦਰਾ ਕੀਮਤਾਂ ਵਾਲੀ ਸਿਆਸਤ ਦੇ ਮੁਦੱਈ ਰਹੇ ਹਨ। ਪਰ ਊਨ੍ਹਾਂ ਕਿਹਾ ਕਿ ਕੁਝ ਤਾਕਤਾਂ ਜਾਣ ਬੁਝ ਕੇ ਉਨ੍ਹਾਂ ਦੀ ਸਾਂਖ ਨੂੰ ਖਰਬ ਕਰਨ ਲਈ ਅਜਿਹੇ ਪ੍ਰਚਾਰ ਕਰਨ ਲਈ ਜੁਟੀਆਂ ਹੋਈਆਂ ਹਨ।