ਗੀਤਾਂ ਵਿਚ ਹਿੰਸਾ ਦਾ ਪ੍ਰਚਾਰ ਕਰਨ ਵਾਲੇ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਸ਼ਲਾਘਾਯੋਗ ਪਰ-ਸੰਜੀਵਨ

ਚੰਡੀਗੜ੍ਹ,6ਜਨਵਰੀ(ਵਿਸ਼ਵ ਵਾਰਤਾ)- ਆਪਣੇ ਗੀਤਾ ਵਿਚ ਹਿੰਸਾ ਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਬੇਸ਼ਕ ਤਾਂ ਸ਼ਲਾਘਾਯੋਗ ਪਰ ਆਪਣੇ ਗੀਤਾ ਵਿਚ ਹਿੰਸਾ ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਉਨਾਂ ਗੀਤਕਾਰ, ਗਾਇਕ ਉਪਰ ਵੀ ਅਜਿਹੀ ਹੀ ਸਖਤ ਤੇ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਆਪਣੇ ਗੀਤਾਂ ਰਾਹੀਂ ਅਸ਼ਲੀਲਤਾ ਤੇ ਨਸ਼ਿਆਂ ਦਾ ਵੀ ਪ੍ਰਚਾਰ ਕਰਕੇ ਸਮਾਜ ਅਤੇ ਨੌਜੁਆਨੀ ਉਪਰ ਘਾਤਕ ਤੇ ਮਾਰੂ ਪ੍ਰਭਾਵ ਪਾ ਕੇ ਸਮਾਜ ਦਾ ਦਾ ਵੱਡਾ ਨੁਕਸਾਨ ਕਰ ਰਹੇ ਹਨ।
ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਉਕਤ ਪ੍ਰਤੀਕਰਮ ਦਿੰਦੇ ਕਿਹਾ ਕਿ ਅਜਿਹੇ ਅਖੋਤੀ ਗਾਇਕਾਂ ਨੂੰ ਜੇ ਹਾਲੇ ਵੀ ਕਿਸਾਨੀ ਸੰਘਰਸ਼ਾਂ, ਸੰਕਟਾਂ ਤੇ ਤਕਲੀਫਾਂ ਦਾ ਅਹਿਸਾਸ ਨਹੀਂ ਹੋ ਰਿਹਾ ਫੇਰ ਜਾਂ ਤਾਂ ਉਨਾਂ ਦੀ ਮਾਨਸਿਕ ਹਾਲਤ ਠੀਕ ਨਹਂੀਂ ਹੈ ਜਾਂ ਫੇਰ ਉਹ ਕਿਸਾਨ ਤੇ ਇਨਸਾਨ ਵਿਰੋਧੀ ਤਾਕਤਾਂ ਦੇ ਪੱਖ ਵਿਚ ਭੁਗਤ ਰਹੇ ਹਨ।ਕਿਸਾਨੀ /ਇਨਸਾਨੀ ਸੰਘਰਸ਼ ਨੂੰ ਆਪਣੇ ਗੀਤਾਂ ਰਾਹੀਂ ਉਤਸ਼ਹਿਤ ਕਰਨ ਤੇ ਹੱਲਾ-ਸ਼ੇਰੀ ਦੇਣ ਵਾਲੇ ਗਾਇਕਾਂ-ਗੀਤਕਾਰਾਾਂ ਦੀ ਪ੍ਰਸੰਸ਼ਾ ਕਰਦੇ ਉਨਾਂ ਉਮੀਦ ਕੀਤੀ ਹੈ ਕਿ ਇਹ ਵਰਤਾਰਾ ਵਕਤੀ ਨਾ ਹੋ ਕੇ ਲੋਕ ਮਸਲੇ ਛੋਹਣ ਵਾਲੇ ਗੀਤਾਂ ਦੀ ਲਗਾਤਾਰਾ ਜਾਰੀ ਰਹੇਗੀ।






















