ਭਾਰਤ ਵਿੱਚ ਬ੍ਰਿਟੇਨ ਦੇ ਨਵੇਂ ਹਾਈ ਕਮਿਸ਼ਨਰ ਬਣੇ ਅਲੈਕਸ ਐਲਿਸ

ਦਿੱਲੀ, 6 ਜਨਵਰੀ(ਵਿਸ਼ਵ ਵਾਰਤਾ)- ਬ੍ਰਿਟੇਨ ਦੇ ਰਣਨੀਤੀ ਮਾਹਰ ਅਲੈਕਸ ਐਲਿਸ ਨੂੰ ਭਾਰਤ ਵਿੱਚ ਬ੍ਰਿਟੇਨ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਬ੍ਰਿਟੇਨ ਦੇ ਫਾਰੇਨ, ਕਾਮਨਵੈਲਥ ਅਤੇ ਡਿਵੈਲਪਮੈਂਟ ਆਫਿਸ ਨੇ ਮੰਗਲਵਾਰ ਨੂੰ ਉਹਨਾਂ ਦੀ ਨਵੀਂ ਨਿਯੁਕਤੀ ਦੀ ਘੋਸ਼ਣਾ ਕੀਤੀ ਸੀ। 53 ਸਾਲਾ ਅਲੈਕਸ ਹੁਣ ਤੱਕ ਕੂਟਨੀਤੀ ਤੇ ਸਰਕਾਰੀ ਸਮੀਖਿਆ ਦੇ ਲਈ ਯੂ.ਕੇ ਕੈਬਿਨਟ ਆਫਿਸ ਵਿੱਚ ਡਿਪਟੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਜ਼ਿੰਮੇਦਾਰੀ ਨਿਭਾ ਰਹੇ ਸਨ।






















