ਅੰਤਰਰਾਸ਼ਟਰੀ ਅਪਰਾਧੀ ਛੋਟਾ ਰਾਜਨ ਜਬਰਦਸਤੀ ਵਸੂਲੀ ਦੇ ਮਾਮਲੇ ਵਿੱਚ ਪਾਇਆ ਗਿਆ ਦੋਸ਼ੀ

ਚੰਡੀਗੜ੍ਹ,5ਜਨਵਰੀ(ਵਿਸ਼ਵ ਵਾਰਤਾ)- ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੰਡਰਵਰਲਡ ਡਾਨ ਛੋਟਾ ਰਾਜਨ ਨੂੰ ਜਬਰਦਸਤੀ ਵਸੂਲੀ ਦੇ ਮਾਮਲੇ ਵਿੱਚ ਦੋਸ਼ੀ ਮੰਨਦੇ ਹੋਏ 2ਸਾਲ ਕੈਦ ਦੀ ਸਜਾ ਸੁਣਾਈ ਹੈ। ਛੋਟਾ ਰਾਜਨ ਤੇ ਸਾਲ 2015 ਵਿੱਚ ਨੰਦੂ ਬਾਜੇਕਰ ਨਾਮ ਦੇ ਇਕ ਬਿਲਡਰ ਨੂੰ ਧਮਕਾਉਣ ਅਤੇ ਉਸ ਤੋਂ 26 ਕਰੋੜ ਰੁਪਏ ਮੰਗਣ ਦਾ ਆਰੋਪ ਸੀ। ਇਸ ਮਾਮਲੇ ਵਿਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਮੁੰਬਈ ਦੀ ਸੀਬੀਆਈ ਕੋਰਟ ਵਿੱਚ ਸੋਮਵਾਰ ਨੂੰ ਸਾਰੇ ਪੱਖਾਂ ਦੀ ਸੁਣਵਾਈ ਤੋਂ ਬਾਅਦ ਅੰਤਰਰਾਸ਼ਟਰੀ ਅਪਰਾਧੀ ਛੋਟਾ ਰਾਜਨ ਦੇ ਨਾਲ ਇਸ ਮਾਮਲੇ ਵਿੱਚ 3ਹੋਰ ਅਪਰਾਧੀਆਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ।





















