ਰੋਪੜ, 29 ਦਸੰਬਰ (ਵਿਸ਼ਵ ਵਾਰਤਾ) – ਐਂਟੀ ਕੁਰੱਪਸ਼ਨ ਕਰਾਇਮ ਪ੍ਰੀਵੈਨਸ਼ਨ ਕਮਿਊਨਿਟੀ ਓਰੀਐਂਟਿਡ ਪੋਲਸਿੰਗ ਸੁਸਾਇਟੀ ਵੱਲੋਂ ਅੱਜ ਚੇਅਰਪਰਸਨ ਮੋਨਿਕਾ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹਾ ਜੇਲ੍ਹ ਰੋਪੜ ਵਿਖੇ ਮਾਨਸਿਕ ਰੋਗੀ ਤੇ ਨਸ਼ੇ ਦੀ ਲਤ ਦੇ ਆਦੀ ਕੈਦੀਆਂ ਲਈ ਸਿਹਤ ਕੈਂਪ ਲਾਇਆ ਗਿਆ| ਇਸ ਸਿਹਤ ਕੈਂਪ ਦੌਰਾਨ ਡਾ. ਨਿਤਿਨ ਸੇਠੀ (ਮਾਨਸਿਕ ਰੋਗਾਂ ਦੇ ਮਾਹਿਰ) ਅਤੇ ਜਸਪ੍ਰੀਤ ਕੌਰ (ਨਸ਼ਾ ਛੁਡਾਊ ਕੌਂਸਲਰ) ਵੱਲੋਂ ਮਰੀਜਾਂ ਦੀ ਜਾਂਚ ਕੀਤੀ ਗਈ| ਜਾਂਚ ਉਪਰੰਤ ਲੋੜੀਂਦੀ ਦਵਾਈ ਦਿੱਤੀ ਗਈ ਅਤੇ ਮਰੀਜਾਂ ਦੀ ਮਾਨਸਿਕ ਸਥਿਤੀ ਨੂੰ ਮਜਬੂਤ ਕਰਨ ਲਈ ਕਾਊਂਸਲਿੰਗ ਵੀ ਕੀਤੀ ਗਈ|
ਇਸ ਮੌਕੇ ਮੈਡਮ ਮੋਨਿਕਾ ਚਾਵਲਾ ਨੇ ਵੀ ਜ਼ਿੰਦਗੀ ਦੇ ਅਸਲੀ ਮਨੋਰਥ ਬਾਰੇ ਸਾਰੇ ਕੈਦੀਆਂ ਨੂੰ ਸੰਬੋਧਨ ਕੀਤਾ, ਜਿਸ ਵਿਚ ਦੱਸਿਆ ਕਿ ਕਿਵੇਂ ਮਨ ਤੇ ਦਿਮਾਗ ਨੂੰ ਮਜਬੂਤ ਕਰਕੇ ਨਸ਼ਾ ਛੱਡਿਆ ਜਾ ਸਕਦਾ ਹੈ ਤੇ ਆਪਣੇ ਜੀਵਨ ਨੂੰ ਖੁਸ਼ੀਆਂ ਨਾ ਬਤੀਤ ਕੀਤਾ ਜਾ ਸਕਦਾ ਹੈ|
ਇਸ ਮੌਕੇ ਮੈਡਮ ਸ਼ਗੁਨ ਚਾਵਲ (ਡਾਇਰੈਕਟਰ), ਪ੍ਰਸ਼ੋਤਮ ਕੰਬੋਜ (ਪੰਜਾਬ ਪ੍ਰਧਾਨ) ਅਤੇ ਅਮਰਜੀਤ ਸਿੰਘ ਵੀ ਮੌਜੂਦ ਸਨ|
ਸਿਹਤ ਕੈਂਪ ਸਮਾਪਤੀ ਉਪਰੰਤ ਜੇਲ੍ਹ ਸੁਪਰਟੈਨਡਟ ਸ. ਬਲਜੀਤ ਸਿੰਘ ਵੱਲੋਂ ਸੁਸਾਇਟੀ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਟੀਮ ਨੂੰ ਅੱਗੇ ਤੋਂ ਵੀ ਜੇਲ੍ਹ ਸੁਧਾਰ ਗਤੀਵਿਧੀਆਂ ਲਈ ਪ੍ਰੇਰਨਾ ਦਿੱਤੀ ਗਈ|
Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 10-11-2026 |...





















