ਡੀ.ਜੀ.ਪੀ ਬਣੇ ਦੋਨੋਂ ਅਧਿਕਾਰੀਆਂ ਦੀ ਹੋਈ ਨਵੀਂ ਨਿਯੁਕਤੀ
ਬੀ.ਕੇ ਉਪਲ ਬਣੇ ਰਹਿਣਗੇ ਵਿਜ਼ੀਲੈਂਸ ਮੁੱਖੀ ਅਤੇ ਸੰਜੀਵ ਕਾਲੜਾ ਸਪੈਸ਼ਲ ਡੀ.ਜੀ.ਪੀ ਰੇਲਵੇ

ਚੰਡੀਗੜ੍ਹ, 4ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰ ਕੇ ਪਦ ਉੱਨਤ ਕੀਤੇ ਗਏ ਡੀ.ਜੀ.ਪੀ ਬੀ.ਕੇ ਉਪਲ ਅਤੇ ਸੰਜੀਵ ਕਾਲੜਾ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਪੰਜਾਬ ਦੇ ਗ੍ਰਹਿ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਬੀ.ਕੇ ਉਪਲ ,ਚੀਫ ਡਾਇਰੈਕਟਰ ਰਾਜ ਵਿਜ਼ੀਲੈਂਸ ਬਿਓਰੋ ਅਤੇ ਸੰਜੀਵ ਕਾਲੜਾ ਸਪੈਸ਼ਲ ਡੀ.ਜੀ.ਪੀ ਰੇਲਵੇ ਦਾ ਕਾਰਜ ਭਾਗ ਸੰਭਾਲਣਗੇ। ਯਾਦ ਰਹੇ ਬੀ.ਕੇ ਉਪਲ ਏ.ਡੀ.ਜੀ.ਪੀ ਹੁੰਦਿਆਂ ਵੀ ਵਿਜ਼ੀਲੈਂਸ ਮੁੱਖੀ ਸਨ ਅਤੇ ਸੰਜੀਵ ਕਾਲੜਾ ਵੀ ਏ.ਡੀ.ਜੀ.ਪੀ ਰੇਲਵੇ ਸਨ।























