“ ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇੰਨਸਾਫ ਮਿਲ ਜਾਵੇ, ਇਹੀ ਅਰਦਾਸ ਕਰਦਾ ਹਾਂ”- ਧਰਮਿੰਦਰ

ਚੰਡੀਗੜ੍ਹ, 4ਜਨਵਰੀ (ਵਿਸ਼ਵ ਵਾਰਤਾ)- ਬਾਲੀਵੁੱਡ ਅਭਿਨੇਤਾ ਧਰਮਿੰਦਰ ਨੇ ਅੱਜ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ-“ ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇੰਨਸਾਫ ਮਿਲ ਜਾਵੇ, ਇਹੀ ਅਰਦਾਸ ਕਰਦਾ ਹਾਂ, ਹਰ ਨੇਕ ਰੂਹ ਨੂੰ ਸਕੂਨ ਮਿਲ ਜਾਵੇ” । ਇਸ ਤੋਂ ਪਹਿਲਾਂ ਵੀ ਇਕ ਟਵੀਟ ਦੇ ਜ਼ਰਿਏ ਧਰਮਿੰਦਰ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣਾ ਸਮਰਥਨ ਜਾਹਿਰ ਕੀਤਾ ਸੀ ਅਤੇ ਕਿਸਾਨਾਂ ਦੀ ਹਾਲਤ ਤੇ ਆਪਣਾ ਦੁੱਖ ਪ੍ਰਗਟ ਕੀਤਾ ਸੀ।





















