ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਹਟਾਉਣ ਤੋਂ ਬਾਅਦ ਪਹਿਲਾਂ ਨਿਵਾਸ ਪ੍ਰਮਾਣ ਪੱਤਰ ਲੈਣ ਵਾਲੇ ਪੰਜਾਬੀ ਦੀ ਹੱਤਿਆ
ਡਰ ਪੈਦਾ ਕਰਨ ਦੀ ਕੋਸ਼ਿਸ਼

ਦਿੱਲ਼ੀ, 2 ਜਨਵਰੀ(ਵਿਸ਼ਵ ਵਾਰਤਾ)- ਸ਼੍ਰੀਨਗਰ.ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਨੂੰ ਖਤਮ ਕਰਨ ਤੋਂ ਬਾਅਦ ਭੂਮੀ ਕਾਨੂੰਨ ਵਿੱਚ ਆਏ ਬਦਲਾਵ ਤੋਂ ਬਾਅਦ ਸਭ ਤੋਂ ਪਹਿਲਾਂ ਨਿਵਾਸ ਪ੍ਰਮਾਣ ਪੱਤਰ ਲੈਣ ਵਾਲੇ ਸਤਪਾਲ ਨਿਸ਼ਚਲ ਆਤਕਵਾਦੀ ਹਮਲੇ ਦਾ ਸ਼ਿਕਾਰ ਹੋ ਗਏ ਹਨ। 65 ਸਾਲਾ ਪੰਜਾਬੀ ਜਵੈਲਰ ਸਤਪਾਲ ਨਿਸ਼ਚਲ ਦੀ ਹੱਤਿਆ ਤੋਂ ਵਪਾਰੀ ਸਮਾਜ ਸਦਮੇ ਵਿੱਚ ਹੈ। ਸਤਪਾਲ ਕਸ਼ਮੀਰ ਵਿੱਚ ਨਿਵਾਸ ਪ੍ਰਮਾਣ ਲੈਣ ਵਾਲਾ ਪਹਿਲਾ ਵਿਅਕਤੀ ਸੀ।






















