ਕੰਗਣਾ ਨੇ ਘਰ ਬਣਾਉਣ ਵਿੱਚ ਕੀਤਾ ਨਿਯਮਾਂ ਦਾ ਉਲੰਘਣ -ਕੋਰਟ

ਮੁੰਬਈ, 2ਜਨਵਰੀ(ਵਿਸ਼ਵ ਵਾਰਤਾ)- ਮੁੰਬਈ ਦੇ ਇਕ ਕੋਰਟ ਨੇ ਕਿਹਾ ਹੈ ਕਿ ਅਭਿਨੇਤਰੀ ਕੰਗਣਾ ਰਣੌਤ ਨੇ ਖਾਰ ਸਥਿਤ ਆਪਣਾ ਘਰ ਬਣਾਉਣ ਵਿੱਚ ਮਨਜ਼ੂਰ ਨਕਸ਼ੇ ਦਾ ਗੰਭੀਰ ਰੂਪ ਨਾਲ ਉਲੰਘਣ ਕੀਤਾ ਹੈ। ਕੋਰਟ ਨੇ ਅਭਿਨੇਤਰੀ ਦੀ ਉਸ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਵਿੱਚ BMC ਦੀ ਕਾਰਵਾਈ ਤੋਂ ਅੰਤਰਿਮ ਤੌਰ ਤੇ ਰਾਹਤ ਮੰਗੀ ਗਈ ਸੀ।






















