ਚੰਡੀਗੜ੍ਹ 1ਜਨਵਰੀ (ਵਿਸ਼ਵ ਵਾਰਤਾ ) ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਟਿਕਰੀ ਬਾਡਰ ਦਿੱਲੀ ਦੇ ਧਰਨੇ ‘ਚ ਹਜ਼ਾਰਾਂ ਔਰਤਾਂ ਸਮੇਤ ਲਾਮਿਸਾਲ ਠਾਠਾਂ ਮਾਰਦੇ ਇਕੱਠ ਤੋਂ ਇਲਾਵਾ ਪੰਜਾਬ ਵਿੱਚ ਵੀ ਭਾਜਪਾ ਕਾਰਪੋਰੇਟ ਗੱਠਜੋੜ ਖਿਲਾਫ਼ 41 ਥਾਂਵਾਂ ‘ਤੇ ਦਿਨੇ ਰਾਤ ਭਰਵੇਂ ਇਕੱਠਾਂ ਵਾਲੇ ਧਰਨੇ ਜਾਰੀ ਹਨ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਮਜਦੂਰਾਂ ਅਤੇ ਸਾਰੇ ਹਮਾਇਤੀ ਕਿਰਤੀਆਂ ਅੰਦਰ ਕੇਂਦਰੀ ਹਕੂਮਤ ਖਿਲਾਫ਼ ਰੋਹ ਦਿਨੋ ਦਿਨ ਪ੍ਰਚੰਡ ਹੋਣ ਕਾਰਨ ਹੀ ਪ੍ਰਵਾਰਾਂ ਦੇ ਪ੍ਰਵਾਰ ਹੱਡ ਚੀਰਵੀਂ ਠੰਢ ਦੌਰਾਨ ਵੀ ਧਰਨਿਆਂ ਵਿੱਚ ਲਗਾਤਾਰ ਪੁੱਜ ਰਹੇ ਹਨ। ਮੋਦੀ ਸਰਕਾਰ ਵੱਲੋਂ ਲਗਾਤਾਰ ਜਾਰੀ ਕਿਸਾਨਾਂ ਨਾਲ ਦੁਸ਼ਮਣੀ ਭਰੇ ਅਤੇ ਕਾਰਪੋਰੇਟ ਹਿਤਾਂ ਪ੍ਰਤੀ ਗਹਿਰੀ ਵਫਾਦਾਰੀ ਵਾਲੇ ਵਤੀਰੇ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਦੇ ਸਾਰੇ ਧਰਨਿਆਂ ‘ਚ ਸ਼ਾਮਲ ਲੋਕ ਬੱਚੇ ਬੁੱਢੇ ਮਰਦ ਔਰਤਾਂ ਨੌਜਵਾਨ ਪੂਰੇ ਸਿਦਕ ਸਿਰੜ ਨਾਲ ਲੰਬੇ ਸਮੇਂ ਲਈ ਸ਼ਾਂਤਮਈ ਮੋਰਚਿਆਂ ਵਿੱਚ ਕਾਲੇ ਖੇਤੀ ਕਾਨੂੰਨਾਂ ਦੇ ਖਾਤਮੇ ਦੀ ਅੰਤਿਮ ਜਿੱਤ ਤੱਕ ਡਟੇ ਰਹਿਣ ਦਾ ਪੱਕਾ ਇਰਾਦਾ ਧਾਰ ਕੇ ਆ ਰਹੇ ਹਨ। ਇਸ ਮੌਕੇ ਕਿਸਾਨ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਬਣ ਚੁੱਕਿਆ ਹੈ। ਸਰਕਾਰ ਦੀਆਂ ਸਾਰੀਆਂ ਭੁਲੇਖਾਪਾਊ ਭੜਕਾਊ ਤੇ ਪਾਟਕਪਾਊ ਚਾਲਾਂ ਨੂੰ ਲਗਾਤਾਰ ਪਛਾੜਿਆ ਜਾ ਰਿਹਾ ਹੈ। ਹਰ ਵਾਰ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਰੱਦ ਕੀਤੀਆਂ ਸੋਧਾਂ ਦਾ ਰਟਣਮੰਤਰ ਪਰ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਭੱਜਣ ਵਾਲੀਆਂ ਲਮਕਾਊ ਚਾਲਾਂ ਨੂੰ ਵੀ ਬੁੱਝੀ ਬੈਠੇ ਹਨ। ਕਿਉਂਕਿ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਹਰ ਫਸਲ ਦਾ ਐਮ ਐਸ ਪੀ ਮੁਲਕ ਦੇ ਹਰ ਕਿਸਾਨ ਨੂੰ ਮਿਲਣ ਦੀ ਕਾਨੂੰਨੀ ਗਰੰਟੀ ਤੋਂ ਬਗੈਰ ਬਿਜਲੀ ਸਬਸਿਡੀਆਂ ਜਾਂ ਪਰਾਲ਼ੀ ਪ੍ਰਦੂਸ਼ਣ ਕਾਨੂੰਨ ‘ਚ ਸੋਧ ਦਾ ਕੋਈ ਅਰਥ ਨਹੀਂ ਬਣਦਾ। ਮੋਰਚਿਆਂ ਵਿੱਚ ਰੋਜ਼ਾਨਾ ਹੋ ਰਹੀਆਂ ਸ਼ਹੀਦੀਆਂ ਲਈ ਕੇਂਦਰ ਸਰਕਾਰ ਦੇ ਇਸ ਕੱਟੜ ਵਤੀਰੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਸਾਨ ਆਗੂ ਵੱਲੋਂ ਪੰਜਾਬ ਸਰਕਾਰ ਦੇ ਵਤੀਰੇ ਦੀ ਵੀ ਸਖ਼ਤ ਅਲੋਚਨਾ ਕੀਤੀ ਗਈ ਹੈ ਜਿਸ ਦੀ ਅਫਸਰਸ਼ਾਹੀ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ੇ ਤੇ ਹੋਰ ਸਹਾਇਤਾ ਦੇਣ ਤੋਂ ਲਗਾਤਾਰ ਆਨਾਕਾਨੀ ਕਰਦੇ ਹੋਏ ਕਿਸਾਨ ਤਾਕਤ ਨੂੰ ਵੰਡਣ ਦਾ ਜੁਰਮ ਕਰ ਰਹੀ ਹੈ।
ਪਾਕਿਸਤਾਨ ਵਿੱਚ ਦੋਹਰੇ ਧਮਾਕਿਆਂ ਵਿੱਚ ਇੱਕ ਦੀ ਮੌਤ, 20 ਜ਼ਖਮੀ
ਪਾਕਿਸਤਾਨ ਵਿੱਚ ਦੋਹਰੇ ਧਮਾਕਿਆਂ ਵਿੱਚ ਇੱਕ ਦੀ ਮੌਤ, 20 ਜ਼ਖਮੀ ਇਸਲਾਮਾਬਾਦ, 3 ਮਈ (IANS,ਵਿਸ਼ਵ ਵਾਰਤਾ) ਪਾਕਿਸਤਾਨ ਦੇ ਬਲੋਚਿਸਤਾਨ ਸੂਬੇ...