ਦੇਸ਼ ਵਿੱਚ ਕੋਰੋਨਾ ਵੈਕਸਿਨ ਦਾ ਡਰਾਈ ਰਨ ਕੱਲ੍ਹ
ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਤਿਆਰੀਆਂ ਨੂੰ ਲੈ ਕੇ ਕੀਤੀ ਚਰਚਾ

ਚੰਡੀਗੜ੍ਹ, 1ਜਨਵਰੀ(ਵਿਸ਼ਵ ਵਾਰਤਾ)- ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚਲਦੇ ਨਵੇਂ ਸਾਲ ਵਿੱਚ ਵੈਕਸਿਨ ਉਪਲਭਧ ਹੋ ਜਾਣ ਦੀ ਆਸ ਵਿੱਚ ਕੇਂਦਰ ਸਰਕਾਰ ਪੂਰੇ ਦੇਸ਼ ਵਿੱਚ ਡਰਾਈ ਰਨ ਕਰਵਾਉਣ ਦੀ ਤਿਆਰੀ ਵਿੱਚ ਹੈ। ਕੋਰੋਨਾ ਵੈਕਸਿਨ ਦਾ ਡਰਾਈ ਰਨ 2 ਜਨਵਰੀ ਨੂੰ ਹੋਣ ਜਾ ਰਿਹਾ ਹੈ। ਪੂਰੇ ਦੇਸ਼ ਵਿੱਚ ਹੋਣ ਵਾਲੇ ਇਸ ਡਰਾਈ ਰਨ ਨੂੰ ਲੈ ਕੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਬੈਠਕ ਕੀਤੀ। ਇਸ ਬੈਠਕ ਵਿੱਚ ਡਰਾਈ ਰਨ ਤੇ ਚਰਚਾ ਕੀਤੀ ਗਈ। ਡਾ.ਹਰਸ਼ਵਰਧਨ ਦਿੱਲੀ ਵਿੱਚ ਹੋਣ ਵਾਲੇ ਡਰਾਈ ਰਨ ਵਿੱਚ ਸ਼ਾਮਲ ਹੋਣਗੇ।
ਡਰਾਈ ਰਨ ਦੇ ਲਈ ਟੀਮਾਂ ਦਾ ਗਠਨ ਵੀ ਚੁੱਕਿਆ ਹੈ। ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀ, ਸਿਹਤ ਕਰਮੀ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਪੁਲਿਸ ਕਰਮੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਵਿਆਪਕ ਪੈਮਾਨੇ ਦੇ ਚਲਾਏ ਜਾਣ ਵਾਲੇ ਇਸ ਅਭਿਆਨ ਵਿੱਚ ਗੈਰ ਸਰਕਾਰੀ ਸੰਗਠਨ ਵੀ ਰਾਜਾਂ ਦੇ ਟਾਸਕ ਫੋਰਸ ਦਾ ਅੰਗ ਹੋਣਗੇ।





















