ਪ੍ਰਧਾਨ ਮੰਤਰੀ ਮੋਦੀ ਨੇ ਰੱਖੀ ਲਾਈਟ ਹਾਊਸ ਪ੍ਰੋਜੈਕਟ ਦੀ ਨੀਂਹ

ਰਾਜਕੋਟ, 1 ਜਨਵਰੀ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਕੇਂਦਰੀ ਲਾਈਟ ਹਾਊਸ ਪ੍ਰੋਜੈਕਟ ਦੇ ਤਹਿਤ ਰਾਜਕੋਟ ਵਿੱਚ ਬਣਾਏ ਜਾਣ ਵਾਲੇ EWS ਸ਼੍ਰੇਣੀ ਦੇ ਲੋਕਾਂ ਲਈ 1,144 ਮਕਾਨਾਂ ਦੀ ਨੀਂਹ ਰੱਖੀ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜੇ ਸਨ।
ਐਲ.ਐਚ.ਪੀ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਛੇ ਸ਼ਹਿਰਾਂ-ਇੰਦੋਰ,ਚੇਨੱਈ, ਰਾਂਚੀ, ਅਗਰਤਲਾ,ਲਖਨਊ ਅਤੇ ਰਾਜਕੋਟ ਵਿੱਚ 1,000-1000 ਤੋਂ ਵਧੇਰੇ ਮਕਾਨਾਂ ਦਾ ਨਿਰਮਾਣ ਕਰੇਗੀ। ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਤਕਨੀਕ ਦਾ ਪ੍ਰਯੋਗ ਕਰਕੇ ਸ਼ਹਿਰੀ ਗਰੀਬਾਂ ਨੂੰ ਰਹਿਣ ਵਸੇਰਾ ਪ੍ਰਦਾਨ ਕਰਨ ਸੰਬੰਧੀ ਐਲਐਚਪੀ ਯੋਜਨਾ ਦੇ ਤਹਿਤ ਆਰਥਿਕ ਰੂਪ ਤੋਂ ਕਮਜ਼ੋਰ ਵਰਗ ਦੇ ਲਈ ਮਕਾਨ ਬਣਾਏ ਜਾ ਰਹੇ ਹਨ।






















