GAVI ਬੋਰਡ ਦੇ ਮੈਂਬਰ ਚੁਣੇ ਗਏ ਕੇਂਦਰੀ ਮੰਤਰੀ ਹਰਸ਼ਵਰਧਨ

ਦਿੱਲੀ,31 ਦਸੰਬਰ(ਵਿਸ਼ਵ ਵਾਰਤਾ)- ਭਾਰਤ ਦੇ ਸਿਹਤ ਮੰਤਰੀ ਡਾ.ਹਰਸ਼ਵਰਧਨ ਨੂੰ ਗਲੋਬਲ ਅਲਾਇੰਸ ਫਾਰ ਵੈਕਸੀਨਸ ਐਂਡ ਇਮਿਊਨਾਈਜੇਸ਼ਨ(GAVI) ਬੋਰਡ ਦੇ ਮੈਂਬਰ ਚੁਣੇ ਗਏ ਹਨ। GAVI ਇਕ ਅੰਤਰਰਾਸ਼ਟਰੀ ਸੰਸਥਾ ਹੈ। ਇਸ ਦਾ ਗਠਨ ਸਾਲ 2000 ਵਿੱਚ ਕੀਤਾ ਗਿਆ ਸੀ। ਇਸ ਸੰਸਥਾ ਦਾ ਉਦੇਸ਼ ਦੁਨੀਆਂ ਦੇ ਗਰੀਬ ਦੇਸ਼ਾਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਟੀਕਾ ਮੁਹੱਇਆ ਕਰਵਾਉਣਾ ਹੈ, ਜਿਹਨਾਂ ਨੂੰ ਵੈਕਸੀਨ ਦੇ ਜ਼ਰਿਏ ਰੋਕਿਆ ਜਾ ਸਕਦਾ ਹੈ।
ਭਾਰਤ ਲਈ ਇਹ ਇਕ ਗੌਰਵ ਵਾਲੀ ਖ਼ਬਰ ਹੈ। ਸਿਹਤ ਵਿਭਾਗ ਤੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਗਲੋਬਲ ਅਲਾਇੰਸ ਫਾਰ ਵੈਕਸੀਨਸ ਐਂਡ ਇਮਿਊਨਾਈਜੇਸ਼ਨ ਨੇ ਇਸ ਸੰਸਥਾ ਦੇ ਬੋਰਡ ਤੇ ਡਾ.ਹਰਸ਼ਵਰਧਨ ਦੀ ਨਿਯੁਕਤੀ ਕੀਤੀ ਹੈ।





















