ਨਵੇਂ ਸਾਲ ਦੇ ਜਸ਼ਨ ਤੇ ਕੋਰੋਨਾ ਮਹਾਮਾਰੀ ਦੇ ਕਾਰਨ ਪਾਬੰਦੀ
ਜਾਣੋ ਦਿੱਲੀ-ਮੁੰਬਈ ਸਮੇਤ ਵੱਡੇ ਸ਼ਹਿਰਾਂ ਦੀ ਗਾਈਡਲਾਈਨਸ

ਦਿੱਲੀ, 31 ਦਸੰਬਰ(ਵਿਸ਼ਵ ਵਾਰਤਾ)- ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਨਵੇਂ ਸਾਲ ਨੂੰ ਲੈ ਕੇ ਕਾਫੀ ਸਖਤੀ ਵਰਤੀ ਜਾ ਰਹੀ ਹੈ। ਕੋਰੋਨਾ ਸੰਕਟ ਅਤੇ ਸੁਰੱਖਿਆ ਦੇ ਮੱਦੇਨਜ਼ਰ ਦਿੱਲ਼ੀ ਵਿੱਚ ਪੁਲਿਸ ਦੇ ਨਾਲ-ਨਾਲ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਪੁਲਿਸ ਦੀ ਨਜ਼ਰ ਬਾਰ, ਪੱਬ, ਤੇ ਰੈਸਟੋਰੈਂਟਾਂ ਤੇ ਹੈ।ਦਿੱਲ਼ੀ ਵਿੱਚ ਕਿਸੇ ਵੀ ਵਿਅਕਤੀ ਦਾ ਬਲੱਡ ਟੈਸਟ ਕਰਵਾਇਆ ਜਾ ਸਕਦਾ ਹੈ। ਇਸ ਦੌਰਾਨ 15 ਹਜ਼ਾਰ ਪੁਲਿਸ ਵਾਲੇ ਡਿਊਟੀ ਤੇ ਰਹਿਣਗੇ। ਬੈਂਗਲੁਰੂ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਦੇ ਡੀਜੇ ਇਵੈਂਟ ਤੇ ਬੈਨ ਹੈ। ਕਿਸੇ ਵੀ ਸਰਵਜਨਿਕ ਥਾਂ ਤੇ ਜਸ਼ਨ ਮਨਾਉਣ ਦੀ ਇਜ਼ਾਜਤ ਨਹੀਂ ਹੈ। ਕਿਸੇ ਹੋਟਲ ਜਾਂ ਪੱਬ ਵਿੱਚ ਜਾਣ ਲਈ ਬੁਕਿੰਗ ਕੂਪਨ ਦਿਖਾਉਣਾ ਜ਼ਰੂਰੀ ਹੈ।
ਕੇਰਲ ਸਰਕਾਰ ਨੇ ਨਵੇਂ ਸਾਲ ਤੇ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ। ਨਵੇਂ ਸਾਲ ਦੇ ਜਸ਼ਨ ਨੂੰ ਰਾਤ ਦਸ ਵਜੇ ਤੱਕ ਖਤਮ ਕਰਨ ਦੇ ਆਦੇਸ਼ ਦਿੱਤੇ ਹਨ।
ਓਡੀਸ਼ਾ ਵਿੱਚ 31 ਦਸੰਬਰ, 1 ਜਨਵਰੀ ਨੂੰ ਕਿਸੇ ਵੀ ਹੋਟਲ, ਰੈਸਟੋਰੈਂਟ, ਪੱਬ ਜਾਂ ਕਲੱਬ ਵਿੱਚ ਨਵੇਂ ਸਾਲ ਦੇ ਜਸ਼ਨ ਤੇ ਰੋਕ ਲਗਾ ਦਿੱਤੀ ਗਈ ਹੈ।






















