ਚੰਡੀਗੜ੍ਹ, 28 ਦਸੰਬਰ (ਵਿਸ਼ਵ ਵਾਰਤਾ) ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਸਕੂਲਾਂ ਵਿਚ ਪੰਜਾਬੀ ਅਧਿਆਪਕਾਂ ਨੂੰ ਜਲਦੀ ਤਰੱਕੀ ਦਿੱਤੀ ਜਾਵੇਗੀ ਅਤੇ ਸੀਨੀਆਰਟੀ ਸੂਚੀ ਵਿਚ ਛੇਤੀ ਬਣਾਈ ਜਾਵੇਗੀ, ਇਸ ਬਾਰੇ ਵਿਚ ਅੱਜ ਹੀ ਵਿਭਾਗ ਦੇ ਡਾਇਰੈਕਟਰ ਨੂੰ ਆਦੇਸ਼ ਦਿੱਤੇ ਗਏ ਹਨ।
Êਪੰਜਾਬੀ ਅਧਿਆਪਕ ਤੇ ਭਾਸ਼ਾ ਭਲਾਈ ਸੁਸਾਇਟੀ ਨਾਲ ਸਬੰਧਤ ਪੰਜਾਬੀ ਅਧਿਆਪਕਾਂ ਦਾ ਇਕ ਵਫਦ ਅੱਜ ਸਿਖਿਆ ਮੰਤਰੀ ਨੂੰ ਇੱਥੇ ਸਿਵਲ ਸਕੱਤਰੇਤ ਵਿਚ ਉਨ੍ਹਾਂ ਦੇ ਦਫਤਰ ਵਿਚ ਮਿਲਿਆ ਅਤੇ ਆਪਣੀ ਮੰਗਾਂ ਨਾਲ ਸਬੰਧਤ ਇਕ ਯਾਦ ਪੱਤਰ ਸੌਂਪਿਆ। ਯਾਦ ਪੱਤਰ ਵਿਚ ਵਫਦ ਦੇ ਮੈਂਬਰਾਂ ਨੇ ਦਸਿਆ ਕਿ ਸੀ ਐਡ ਵੀ ਪੰਜਾਬੀ ਅਧਿਆਪਕਾਂ ਦਾ 6 ਮਈ, 2016 ਨੂੰ ਪੀ.ਜੀ.ਟੀ. ਪੰਜਾਬੀ ਦੀ ਆਸਾਮੀ ‘ਤੇ ਤਰੱਕੀ ਹੋਈ ਸੀ, ਪਰ ਵਿਪਾਗ ਵੱਲੋਂ ਸੀਨੀਆਰਟੀ ਸੂਚੀ ਨਹੀਂ ਬਣਾਈ ਗਈ, ਜਿਸ ਕਾਰਣ ਇਸ ਤਰੱਕੀ ਦਾ ਸਬੰਧਤ ਅਧਿਆਪਕਾਂ ਨੂੰ ਕੋਈ ਫਾਇਦਾ ਨਹੀਂ ਮਿਲਿਆ।
—