ਚੰਡੀਗੜ੍ਹ ( ਵਿਸ਼ਵ ਵਾਰਤਾ ) ਚੱਢਾ ਨੇ ਮੇਰੀ ਇੱਜਤ ਨਾਲ ਖਿਲਵਾੜ ਕੀਤਾ ਇਹ ਕਹਿਣਾ ਹੈ ਉਸ ਪੀੜਤ ਔਰਤ ਜਿਸਦੀ ਕੁਝ ਦਿਨ ਪਹਿਲਾ ਹੀ ਇਕ ਵੀਡੀਓ ਵਾਇਰਲ ਹੋਈ ਸੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਨੇ ਦੱਸਿਆ ਕਿ ਉਹ ਪਿਛਲੇ 22 ਸਾਲ ਤੋਂ ਚੀਫ ਖਾਲਸਾ ਦੀਵਾਨ ਵਿੱਚ ਨੌਕਰੀ ਕਰਦੀ ਆ ਰਹੀ ਹੈ। ਪੀੜਤਾ ਨੇ ਦੱਸਿਆ ਕਿ ਚਰਨਜੀਤ ਸਿੰਘ ਚੱਢਾ ਨੇ ਉਸ ਨਾਲ ਬਹੁਤ ਧੱਕੇਸ਼ਾਹੀ ਕਰਨ ਦੇ ਨਾਲ-ਨਾਲ ਉਸਦੀ ਇੱਜਤ ਨਾਲ ਖਿਲਵਾੜ ਕੀਤਾ ਅਤੇ ਆਪਣੀ ਕਾਮ-ਵਾਸਨਾ ਦੀ ਪੂਰਤੀ ਕੀਤੀ। ਪੀੜਤਾ ਨੇ ਆਪਣੇ ਪਰਿਵਾਰ ਨੂੰ ਚਰਨਜੀਤ ਚੱਢਾ ਕੋਲੋਂ ਜਾਨ ਦਾ ਖਤਰਾ ਵੀ ਦੱਸਿਆ ਅਤੇ ਸੁਰੱਖਿਆ ਦੀ ਮੰਗ ਕੀਤੀ। ਉਹਨਾਂ ਪੰਜਾਬ ਸਰਕਾਰ ਤੋਂ ਵੀ ਮਦਦ ਦੀ ਗੁਹਾਰ ਲਗਾਈ। ਦਸ ਦਈਏ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਇੱਕ ਮਹਿਲਾ ਦੇ ਨਾਲ ਵੀਡੀਓ ਵਾਇਰਲ ਹੋਈ ਸੀ ਜਿਸ ਦੀ ਮੀਡੀਆ ਵਿਚ ਵੀ ਕਾਫੀ ਚਰਚਾ ਹੈ। ਇਸ ਸਿਲਸਲੇ ਵਿਚ ਪੀੜਤ ਮਹਿਲਾ ਨੇ ਚਰਨਜੀਤ ਸਿੰਘ ਚੱਢਾ ਅਤੇ ਉਸਦੇ ਬੇਟੇ ਇੰਦਰਬੀਰ ਸਿੰਘ ਚੱਢਾ ਖਿਲਾਫ ਪੰਜਾਬ ਦੇ ਡੀਜੀਪੀ ਨੂੰ ਇੱਕ ਪੱਤਰ ਲਿਖਿਆ ਹੈ।