ਚੰਡੀਗੜ੍ਹ, 28 ਦਸੰਬਰ (ਵਿਸ਼ਵ ਵਾਰਤਾ ) – ਹਰਿਆਣਾ ਸਕੂਲ ਸਿਖਿਆ ਨਿਰਦੇਸ਼ਾਲਯ ਨੇ ਯੂ.ਟੀ. ਚੰਡੀਗੜ੍ਹ ਵਿਚ ਡੈਪੂਟੇਸ਼ਨ ਆਧਾਰ ‘ਤੇ ਕੰਮ ਕਰਨ ਦੇ ਇਛੁੱਕ ਅਧਿਆਪਕਾਂ ਤੋਂ 31 ਦਸੰਬਰ, 2017 ਤਕ ਯੋਗ ਚੈਨਲ ਰਾਹੀਂ ਬਿਨੈ ਮੰਗੇ ਹਨ। ਸਕੂਲ ਸਿਖਿਆ ਨਿਰਦੇਸ਼ਾਲਯ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚੰਡੀਗੜ੍ਹ ਵਿਚ ਡੈਪੂਟੇਸ਼ਨ ਲਈ ਹੈਡ ਮਾਸਟਰ/ਹੈਡ ਮਿਸਟ੍ਰਸ ਦੀ ਚਾਰ, ਲੈਕਚਰਾਰ ਕਾਮਰਸ ਦੀ ਇਕ, ਲੈਕਚਰਾਰ ਸੰਗੀਤ ਦੀ ਇਕ ਅਤੇ ਲੈਕਚਰਾਰ ਪੰਜਾਬੀ ਦੀ ਦੋ ਆਸਾਮੀਆਂ ਹਨ।ਉਨ੍ਹਾਂ ਦਸਿਆ ਕਿ ਡੈਪੂਟੇਸ਼ਨ ਆਧਾਰ ‘ਤੇ ਕੰਮ ਕਰਨ ਦੇ ਇਛੁੱਕ ਅਧਿਆਪਕਾਂ ਦੇ ਬਿਨੈ ਦੇ ਨਾਲ ਉਨ੍ਹਾਂ ਦੀ ਪੰਜ ਸਾਲ ਦੀ ਏ.ਸੀ.ਆਰ., ਪ੍ਰੀਖਿਆ ਨਤੀਜਾ ਅਤੇ ਸ਼ਿਕਾਇਤ ਜਾਂਚ ਪੈਂਡਿੰਗ ਨਾ ਹੋਣ ਦਾ ਪ੍ਰਮਾਣ ਪੱਤਰ ਦੇਣਾ ਹੋਵੇਗਾ।