ਨਵੀਂ ਦਿੱਲੀ, 27 ਦਸੰਬਰ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੁਲਭੂਸ਼ਣ ਜਾਧਵ ਦੇ ਮਾਮਲੇ ਉਤੇ ਕੱਲ੍ਹ ਸੰਸਦ ਵਿਚ ਬਿਆਨ ਦੇਣਗੇ| ਭਾਰਤੀ ਨਾਗਰਿਕ ਜਾਧਵ ਕਥਿਤ ਜਾਸੂਸੀ ਦੇ ਦੋਸ਼ ਵਿਚ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੈ|
ਇਸ ਤੋਂ ਪਹਿਲਾਂ ਸੋਮਵਾਰ ਨੂੰ ਜਾਧਵ ਦੀ ਮਾਂ ਅਤੇ ਪਤਨੀ ਨੇ ਉਸ ਨਾਲ ਜੇਲ੍ਹ ਵਿਚ ਮੁਲਾਕਾਤ ਕੀਤੀ ਸੀ| ਭਾਰਤ ਨੇ ਇਸ ਮੁਲਾਕਾਤ ਦੇ ਤੌਰ ਤਰੀਕਿਆਂ ਉਤੇ ਸਖਤ ਇਤਰਾਜ ਜਤਾਇਆ ਹੈ| ਜਾਧਵ ਅਤੇ ਉਸ ਦੇ ਪਰਿਵਾਰ ਦੀ ਸ਼ੀਸ਼ੇ ਦੀ ਦੀਵਾਰ ਵਿਚਾਲੇ ਮੁਲਾਕਾਤ ਕਰਾਈ ਗਈ ਸੀ|
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ)- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ ਅੱਜ ਸ਼ਨੀਵਾਰ...