ਚੰਡੀਗੜ੍ਹ, 27 ਦਸੰਬਰ (ਵਿਸ਼ਵ ਵਾਰਤਾ) – ਚੰਡੀਗੜ੍ਹ ਸ਼ਹਿਰ ਵਿਚ ਜੋ ਲੜਕੀਆਂ 31 ਦਸੰਬਰ ਨੂੰ ਹੋਣ ਵਾਲੀ ਨਿਊ ਈਅਰ ਸੈਲੀਬ੍ਰੇਸ਼ਨ ਪਾਰਟੀ ਨੂੰ ਲੇਟ ਨਾਈਟ ਹੋਣ ਕਾਰਨ ਕੈਂਸਲ ਕਰਨ ਦੀ ਸੋਚ ਰਹੀਆਂ ਹਨ, ਬਿਲਕੁਲ ਵੀ ਅਜਿਹਾ ਨਾ ਕਰਨ| ਟੈਨਸ਼ਨ ਫਰੀ ਹੋ ਕੇ ਨਿਊ ਈਅਰ ਸੈਲੀਬ੍ਰੇਟ ਕਰੋ| ਲੜਕੀਆਂ ਲਈ ਚੰੀਡਞੜ੍ਹ ਪੁਲਿਸ ਦੀ ਪਹਿਲ ਖੁਸ਼ਖਬਰੀ ਤੋਂ ਘੱਟ ਨਹੀਂ ਹੈ| ਪਾਰਟੀ ਦੇ ਵਿਚ ਗਰਲਸ ਨੂੰ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਾਉਣ ਲਈ ਸੁਰੱਖਿਆ ਕਵਚ ਦੇ ਤੌਰ ਤੇ ਸਹਿਰ ਵਿਚ ਲੇਡੀਜ ਪੁਲਿਸ ਦੀ ਸਪੈਸ਼ਲ ਫੋਰਸ ਤਾਇਨਾਤ ਰਹੇਗੀ| ਇਹ ਫੋਰਸ ਪਾਰਟੀ ਵਿਚੋਂ ਲੇਟ ਹੋਣ ਤੇ ਉਨ੍ਹਾਂ ਨੂੰ ਘਰ ਤੱਕ ਛੱਡੇਗੀ|
ਜਸ਼ਨ ਦੇ ਵਿਚ ਸੁਰੱਖਿਆ ਦੇ ਮੱਦੇਨਜਰ ਹੀ ਐਸ.ਐਸ.ਪੀ ਨਿਲੰਬਰੀ ਵਿਜੇ ਜਗਦਲੇ ਦੇ ਨਿਰਦੇਸ਼ਨ ਵਿਚ ਇਸ ਵਿਸ਼ੇਸ਼ ਫੋਰਸ ਦੇ ਗਠਨ ਦਾ ਫੈਸਲਾ ਲਿਆ ਗਿਆ ਹੈ| ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ.ਐਸ.ਪੀ ਨੇ ਦੱਸਿਆ ਕਿ ਸ਼ਹਿਰ ਵਿਚ ਲੜਕੀਆਂ ਨਾਲ ਹੋ ਰਹੀਆਂ ਅਣਹੋਣੀਆਂ ਘਟਨਾਵਾਂ ਨੂੰ ਦੇਖਦਿਆਂ 31 ਦਸੰਬਰ ਨੂੰ ਨਿਊ ਈਅਰ ਦੇ ਦੌਰਾਨ ਗਲਰਸ ਸੇਫਟੀ ਉਨ੍ਹਾਂ ਦੀ ਪਹਿਲ ਹੋਵੇਗੀ|
ਐਸ.ਐਸ.ਪੀ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਦੇ ਸਾਰੇ ਡਿਸਕੋਥੇਕ, ਹੋਟਲ, ਰੈਸਟੋਰੈਂਟ ਅਤੇ ਪੱਬ ਦੇ ਸੰਚਾਲਕਾਂ ਤੋਂ ਪਾਰਟੀ ਦੀਆਂ ਸਾਰੀਆਂ ਰਿਪੋਰਟਾਂ ਮੰਗੀਆਂ ਹਨ| ਇਸ ਸਬੰਧੀ ਹੋਟਲ ਮਾਲਿਕਾਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ|
ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ
ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ ਚੱਲ ਰਹੇ ਖਰੀਦ ਸੀਜ਼ਨ ਦੀ ਸਮੀਖਿਆ ਕੀਤੀ ਕਿਸਾਨਾਂ ਨੂੰ...