ਇਸ ਹਫਤੇ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ
ਅਗਲੇ ਹਫਤੇ ਤੋਂ ਕਈ ਨਿਯਮ ਬਦਲ ਜਾਣਗੇ

ਚੰਡੀਗੜ੍ਹ, 22 ਦਸੰਬਰ(ਵਿਸ਼ਵ ਵਾਰਤਾ)- ਇਸ ਹਫਤੇ ਵਿੱਚ ਬੈਂਕ ਲਗਾਤਾਰ ਤਿੰਨ ਦਿਨ ਬੰਦ ਰਹਿਣ ਵਾਲੇ ਹਨ। ਇਸ ਲਈ ਜੇਕਰ ਕਿਸੇ ਨੂੰ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਵੀਰਵਾਰ ਤੱਕ ਨਿਪਟਾ ਲਵੇ। ਅਸਲ ਵਿੱਚ ਬੈਂਕ ਹਰ ਮਹੀਨੇ ਦੇ ਦੂਸਰੇ ਅਤੇ ਚੋਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਉਸ ਵਾਰ 26 ਦਸੰਬਰ ਨੂੰ ਮਹੀਨੇ ਦਾ ਚੋਥਾ ਸ਼ਨੀਵਾਰ ਆਉਂਦਾ ਹੈ। ਇਸ ਤੋਂ ਬਾਅਦ ਐਤਵਾਰ ਨੂੰ ਹਫਤਾਵਾਰ ਛੁੱਟੀ ਹੈ। 25 ਦਸੰਬਰ ਨੂੰ ਯਾਨੀ ਕਿ ਸ਼ੁਕਰਵਾਰ ਨੂੰ ਕ੍ਰਿਸਮਿਸ ਦਾ ਤਿਉਹਾਰ ਹੈ। ਜਿਸ ਦਿਨ ਰਾਸ਼ਟਰੀ ਛੁੱਟੀ ਹੈ। ਇਸ ਤਰ੍ਹਾਂ ਬੈਂਕ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ। ਅਗਲੇ ਹਫਤੇ ਸਾਲ ਦਾ ਅੰਤਿਮ ਦਿਨ ਹੋਵੇਗਾ, ਇਸ ਤੋਂ ਬਾਅਦ ਕਈ ਤਰ੍ਹਾਂ ਦੇ ਨਿਯਮ ਬਦਲ ਜਾਣਗੇ।






















