ਰਾਜਸਥਾਨ ਦੀ ਉਮੀਦ ਹੈਲਪਲਾਈਨ ਫਾਊਂਡੇਸ਼ਨ (ਰਜਿ) ਜੈਪੁਰ ਵਲੋਂ ਦਿਵਿਆਂਗ ਜਸਵਿੰਦਰ ਸਿੰਘ ਸਹੋਤਾ ਨੂੰ ਰਾਸ਼ਟਰੀ ਸਨਮਾਨ ‘ਦਿਵਿਆਂਗ ਰਤਨ ਸਨਮਾਨ-2020’ ਨਾਲ ਕੀਤਾ ਸਨਮਾਨਿਤ

ਹੁਸਿ਼ਆਰਪੁਰ, 19 ਦਸੰਬਰ (ਵਿਸ਼ਵ ਵਾਰਤਾ)- ਉਮੀਦ ਹੈਲਪਲਾਈਨ ਫਾਊਂਡੇਸ਼ਨ (ਰਜਿ) ਜੈਪੁਰ ਦੇ ਚੋਣ ਮੰਡਲ ਦੁਆਰਾ ਡਿਸਏਬਲਿਡ ਪਰਸਨਜ਼ ਵੈਲਫੇਅਰ ਸੁਸਾਇਟੀ ਦੇ ਜਰਨਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੂੰ ਉਨ੍ਹਾਂ ਦੁਆਰਾ ਦਿਵਿਆਂਗਾਂ ਦੀ ਭਲਾਈ ਲਈ ਨਿਭਾਈਆਂ ਸ਼ਲਾਘਾਯੋਗ ਸੇਵਾਵਾਂ ਸਦਕਾ ਰਾਸ਼ਟਰੀ ਸਨਮਾਨ ‘ਦਿਵਿਆਂਗ ਰਤਨ ਸਨਮਾਨ-2020’ ਨਾਲ ਸਨਮਾਨਿਤ ਕੀਤਾ ਹੈ। ਜਿ਼ਕਰਯੋਗ ਹੈ ਕਿ ਜਸਵਿੰਦਰ ਸਿੰਘ ਸਹੋਤਾ ਖੁਦ 80 ਫੀਸਦੀ ਦਿਵਿਆਂਗ ਹੋਣ ਦੇ ਬਾਵਜੂਦ ਸਰੀਰਕ ਤੌਰ ਤੇ ਚਣੌਤੀਗ੍ਰਸਤ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਜਸਵਿੰਦਰ ਸਿੰਘ ਸਹੋਤਾ ਸਮਾਜ ਸੇਵਾ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਉਨ੍ਹਾਂ ਦੇ ਵੱਖ-ਵੱਖ ਵਿਸ਼ਿਆਂ ਤੇ ਆਰਟੀਕਲ ਵੱਖ-ਵੱਖ ਅਖਬਾਰਾਂ ਵਿੱਚ ਪ੍ਰਮੁੱਖਤਾ ਨਾਲ ਛਪਦੇ ਰਹਿੰਦੇ ਹਨ। ਦਿਵਿਆਂਗਾਂਂ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੁਲਤਾਂ ਪ੍ਰਤੀ ਜਾਗਰੂਕ ਕਰਦਾ ਰਹਿੰਦਾ ਹੈ। ਦਿਵਿਆਂਗਾਂਂ ਦੀ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਜਸਵਿੰਦਰ ਸਿੰਘ ਸਹੋਤਾ ਦੇ ਆਰਟੀਕਲ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ। ਉਹ ਦਿਵਿਆਂਗਾਂਂ ਦੀ ਭਲਾਈ ਲਈ ਕੰਮ ਕਰ ਰਹੀਆਂ ਕਈ ਸੰਸਥਾਵਾਂ ਦਾ ਮੈਂਬਰ ਹੈ। ਜਸਵਿੰਦਰ ਸਿੰਘ ਸਹੋਤਾ ‘ਡਿਸਏਬਲਿਡ ਪਰਸਨਜ਼ ਵੈਲਫੇਅਰ ਸੁਸਾਇਟੀ (ਰਜਿ)` ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ । ‘ਬਲਾਇੰਡ ਐਂਡ ਹੈਡੀਕੈਪਡ ਡਿਵੈਲਪਮੈਂਟ ਸੁਸਾਇਟੀ (ਰਜਿ)’ ਨਾਲ ਦਿਵਿਆਂਗਾਂ ਦੀ ਭਲਾਈ ਵਿੱਚ ਯੋਗਦਾਨ ਪਾ ਰਿਹਾ ਹੈ। ਜਸਵਿੰਦਰ ਸਿੰਘ ਸਹੋਤਾ ਨੇ ਦਿਵਿਆਂਗਾਂਂ ਨੂੰ ਵੱਧ-ਵੱਧ ਜਾਣਕਾਰੀ ਦੇਣ ਲਈ ਇੱਕ ਵੈਬਸਾਈਟ ਬਣਾਈ ਹੋਈ ਹੈ। ਸਹੋਤਾ ਕਿੱਤੇ ਵਜੋਂ ਅਧਿਆਪਕ ਹਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਬਾਗਪੁਰ (ਹੁਸਿ਼ਆਰਪੁਰ)ਵਿਖੇ ਬਤੌਰ ਪੰਜਾਬੀ ਮਾਸਟਰ ਸੇਵਾਵਾਂ ਨਿਭਾਅ ਰਹੇ ਹਨ। ਜਸਵਿੰਦਰ ਸਿੰਘ ਸਹੋਤਾ ਦਿਵਿਆਂਗਾਂ ਦੇ ਦਿਵਿਆਂਗਤਾ ਸਰਟੀਫਿਕੇਟ ਬਣਾਉਣ, ਬਸ ਪਾਸ, ਰੇਲਵੇ ਪਾਸ, ਰੇਲਵੇ ਈ-ਟਿਕਟ, ਦਿਵਿਆਂਗਤਾ ਪੈਨਸ਼ਨ, ਦਿਵਿਆਂਗਤਾ ਵਿਲੱਖਣ ਪਹਿਚਾਣ ਕਾਰਡ ਬਣਾਉਣ ਲਈ ਦਿਵਿਆਂਗਾਂਂ ਦੀ ਸਹਾਇਤਾ ਕਰਦਾ ਹੈ। ਦਿਵਿਆਂਗਤਾ ਵਿਲੱਖਣ ਪਹਿਚਾਣ ਕਾਰਡ ਬਣਾਉਣ ਲਈ ਖੁਦ ਲੈਪਟਾਪ ਤੋਂ ਮੁਫਤ ਅਪਲਾਈ ਕਰਦਾ ਹੈ। ਦਿਵਿਆਂਗ ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਵਿੱਚ ਮਿਲਦੀਆਂ ਸਹੂਲਤਾਂ ਬਾਰੇ ਜਾਗਰੂਕ ਕਰਦਾ ਰਹਿੰਦਾ ਹੈ। ਸਹੂਲਤਾਂ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਦੀ ਮਦਦ ਕਰਦਾ ਹੈ। ਸਰਕਾਰ ਵਲੋਂ ਦਿਵਿਆਂਗਾਂਂ ਲਈ ਪ੍ਰਕਾਸ਼ਿਤ ਵੱਖ-ਵੱਖ ਅਸਾਮੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਫਾਰਮ ਭਰਨ ਵਿੱਚ ਪੂਰੀ ਮਦਦ ਕਰਦਾ ਹੈ। ਵਟਸਅਪ ਗਰੁੱਪਾਂ ਰਾਹੀਂ ਦਿਵਿਆਂਗਾਂਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦਾ ਰਹਿੰਦਾ ਹੈ। ਵੀਲ-ਚੇਅਰ, ਮੋਟਰ ਵੀਹਕਲਜ਼, ਫੌਹੜੀਆਂ, ਸਟਿਕਾਂ, ਕੈਲੀਪਰ ਆਦਿ ਮਹੱਈਆ ਕਰਵਾਉਣ ਵਿੱਚ ਸਹਾਇਤਾ ਕਰਦਾ ਹੈ। ਜਸਵਿੰਦਰ ਸਿੰਘ ਸਹੋਤਾ ਦਿਵਿਆਂਗਾਂਂ ਦੀ ਭਲਾਈ ਲਗਾਏ ਜਾਂਦੇ ਕੈਂਪਾਂ ਅਤੇ ਸੈਮੀਨਰਾਂ ਆਦਿ ਵਿੱਚ ਪਹਿਲ ਦੇ ਅਧਾਰ ਤੇ ਸ਼ਮੂਲੀਅਤ ਕਰਦਾ ਹੈ। ਦਿਵਿਆਂਗਾਂ ਦੀ ਭਲਾਈ ਲਈ ਜਾਗਰੂਕ ਹੋਣ ਕਾਰਨ ਜ਼ਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਵਲੋਂ ਜਸਵਿੰਦਰ ਸਿੰਘ ਸਹੋਤਾ ਦੀ ਡਿਊਟੀ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਦਿਵਿਆਗਾਂ ਦਾ ਸਤਿਕਾਰ ਸਬੰਧ ਵਿੱਚ ਦਿਵਿਆਗਾਂ ਲਈ ਡਿਸਏਬਿਲਟੀ ਸਰਟੀਫਿਕੇਟ, ਵਿਲੱਖਣ ਦਿਵਿਆਂਗਤਾ ਸਨਾਖਤੀ ਕਾਰਡ ਅਤੇ ਪੈਨਸ਼ਨ ਆਦਿ ਦਾ ਲਾਭ ਦੇਣ ਲਈ ਕੈਂਪਾਂ ਵਿੱਚ ਲਗਾਈ ਜਾ ਚੁੱਕੀ ਹੈ, ਜਿਸ ਨੂੰ ਉਨ੍ਹਾਂ ਇਮਾਨਦਾਰੀ ਅਤੇ ਤਨ-ਦੇਹੀ ਨਾਲ ਨਿਭਾਇਆ। ਦਿਵਿਆਂਗਾਂਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੁਲਤਾਂ ਪ੍ਰਤੀ ਉਹ ਦਿਵਿਆਂਗਾਂ ਨੂੰ ਜਾਗਰੂਕ ਕਰਦਾ ਰਹਿੰਦਾ ਹੈ। ਦਿਵਿਆਂਗਾਂਂ ਨੂੰ ਜਾਗਰੂਕ ਕਰਨ ਲਈ ਜਸਵਿੰਦਰ ਸਿੰਘ ਸਹੋਤਾ ਦੇ ਆਰਟੀਕਲ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ ਜ਼ਿਲ੍ਹਾ ਸਿੱਖਿਆ ਅਫਸਰ (ਐਲੀ ਸਿੱਖਿਆ) ਹੁਸ਼ਿਆਰਪੁਰ ਵਲੋਂ ਜਸਵਿੰਦਰ ਸਿੰਘ ਸਹੋਤਾ ਨੂੰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਖੁਦ 80 ਫੀਸਦੀ ਦਿਵਿਆਂਗ ਦੇ ਬਾਵਜੂਦ ਦਿਵਿਆਂਗਾਂ ਦੀ ਭਲਾਈ ਲਈ ਕੀਤIaFਸ਼ਾਲਾਘਾਯੋਗ ਪ੍ਰਾਪਤੀਆਂ ਦੀ ਬਦੌਲਤ ਪੰਜਾਬ ਸਰਕਾਰ ਵਲੋਂ ਸਹੋਤਾ ਨੂੰ 15 ਅਗਸਤ 2018 ਨੂੰ ਆਜ਼ਾਦੀ ਸਮਾਰੋਹ ਮੌਕੇ ਹੁਸ਼ਿਆਰਪੁਰ ਵਿਖੇ ਸਨਮਾਨਿਤ ਕੀਤਾ ਗਿਆ ਸੀ। ਬਲਾਇੰਡ ਐਂਡ ਹੈਂਡੀਕੈਪਡ ਡਿਵੈਲਪਮੈਂਟ ਸੁਸਾਇਟੀ (ਰਜਿ) ਮਾਹਿਲਪੁਰ (ਹੁਸ਼ਿਆਰਪੁਰ) ਵਲੋਂ ਵੀ ਕੋਵਿਡ-19 ਦੀ ਮਹਾਂਮਾਰੀ ਦੌਰਾਨ ਦਿਵਿਆਂਗਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਭਲਾਈ ਲਈ ਕੀਤੇ ਕੰਮਾਂ ਲਈ 15 ਅਗਸਤ 2020 ਨੂੰ ਸਨਮਾਨਿਤ ਕੀਤਾ ਗਿਆ ਹੈ। ਸਹੋਤਾ ਨੇ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ ਤੋਂ ਕੋਵਿਡ-19 ਤੋਂ ਬਚਾਅ ਲਈ ਆਨ ਲਈਨ ਟ੍ਰੇਨਿੰਗ ਲਈ ਹੋਈ ਹੈ। ਜਸਵਿੰਦਰ ਸਿੰਘ ਸਹੋਤਾ ਅਤੇ ਉਸ ਦੀ ਪਤਨੀ ਹਰਮਿੰਦਰ ਕੌਰ (80 ਫੀਸਦੀ ਅੰਗਹੀਣ) ਨੇ ਆਪਣੀਆਂ ਅੱਖਾ ਦਾਨ ਕੀਤੀਆਂ ਹੋਈਆਂ ਹਨ। ਮਈ 2019 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਉਸ ਨੂੰ `ਪਹਿਲਾ ਦਿਵਿਆਂਗ ਵੋਟਰ` ਦਾ ਖਿਤਾਬ ਮਿਲ ਚੁੱਕਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਉਸ ਨੂੰ ਯੂਨੀਕ ਡਿਸਏਬਿਲਟੀ ਸਨਾਖਤੀ ਕਾਰਡ ਲਈ ਸਭ ਤੋਂ ਪਹਿਲਾ ਉਮਦੀਵਾਰ ਹੋਣ ਦਾ ਮਾਣ ਪ੍ਰਾਪਤ ਹੈ।ਇਨ੍ਹਾਂ ਪ੍ਰਾਪਤੀਆਂ ਦੇ ਅਧਾਰ ਤੇ ਜਸਵਿੰਦਰ ਸਿੰਘ ਸਹੋਤਾ ਨੂੰ ਰਾਸ਼ਟਰੀ &ਨਬਸਪ;ਦਿਵਿਆਂਗ ਰਤਨ ਸਨਮਾਨ-2020 ਨਾਲ ਸਨਮਾਨਿਤ ਕੀਤਾ ਗਿਆ ਹੈ। ਦੇਸ਼ ਭਰ ਵਿੱਚੋਂ ਫਾਊਡੇਸ਼ਨ ਕੋਲ 600 ਤੋਂ ਵਧੇਰੇ ਬਿਨੈ-ਪੱਤਰ ਪਹੁੰਚੇ ਸਨ, ਜਿਨ੍ਹਾਂ ਵਿੱਚੋ 111 ਦੀ ਚੋਣ ਕੀਤੀ ਗਈ ਹੈ। ਜਸਵਿੰਦਰ ਸਿੰਘ ਨੇ ਦੇਸ਼ ਭਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਵਿੱਚੋਂ ਸਿਰਫ ਜਸਵਿੰਦਰ ਸਿੰਘ ਸਹੋਤਾ ਨੂੰ ਹੀ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜਸਵਿੰਦਰ ਸਿੰਘ ਸਹੋਤਾ ਨੇ ਦੱਸਿਆ ਰਾਜਸਥਾਨ ਸੂਬੇ ਦੇ ਸ਼ਹਿਰ ਜੈਪੁਰ ਦੀ ਉਮੀਦ ਹੈਲਪਲਾਈਨ ਫਾਊਂਡੇਸ਼ਨ (ਰਜਿ) ਦੁਆਰਾ ਉਨ੍ਹਾਂ ਸਨਮਾਨ ਲਈ ਚੁਣਨਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਉਮੀਦ ਹੈਲਪਲਾਈਨ ਫਾਊਂਡੇਸ਼ਨ ਦੇ ਪ੍ਰਧਾਨ ਉਤਮ ਜੈਨ ਦੇ ਬਹੁਤ ਧੰਨਵਾਦੀ ਹਨ, ਜਿਹਨਾਂ ਨੇ ਉਨ੍ਹਾਂ ਨੂੰ ਇਸ ਵਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਚਣੌਤੀਗ੍ਰਸਤ ਲੋਕਾਂ ਦਾ ਸਨਮਾਨ ਹੈ, ਜਿਹਨਾਂ ਲਈ ਉਹ ਕੰਮ ਕਰ ਰਹੇ ਹਨ। ਜਸਵਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਚਣੌਤੀਗ੍ਰਸਤ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ।






















