ਦੇਸ਼ ਵਿੱਚ ਕੋਰੋਨਾ ਮਰੀਜਾਂ ਦੀ ਸੰਖਿਆ 1 ਕਰੋੜ ਦੇ ਕਰੀਬ ਪੁੱਜੀ
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 26ਹਜ਼ਾਰ 754 ਨਵੇਂ ਕੇਸ

ਦਿੱਲੀ, 18 ਦਸੰਬਰ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਮਰੀਜਾਂ ਦੀ ਸੰਖਿਆ 1 ਕਰੋੜ ਦੇ ਕਰੀਬ ਪੁੱਜ ਗਈ ਹੈ। ਪਿਛਲੇ 24 ਘੰਟਿਆਂ ਵਿੱਚ 26 ਹਜ਼ਾਰ 754 ਨਵੇਂ ਕੇਸ ਆਏ ਹਨ, ਜਦੋਂ ਕਿ 30 ਹਜ਼ਾਰ 891 ਮਰੀਜ ਠੀਕ ਵੀ ਹੋ ਗਏ ਹਨ। 299 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਵਿੱਚ 4ਹਜ਼ਾਰ 497 ਦੀ ਕਮੀ ਆਈ ਹੈ। ਦੇਸ਼ ਵਿੱਚ ਹੁਣ ਤੱਕ 99.79ਲੱਖ ਲੋਕ ਕੋਰੋਨਾ ਪ੍ਰਭਾਵਿਤ ਹੋਏ ਹਨ। ਇਹਨਾਂ ਵਿੱਚੋਂ 95.20 ਲੱਖ ਠੀਕ ਹੋ ਚੁੱਕੇ ਹਨ ਅਤੇ 1.44 ਲੱਖ ਲੋਕਾਂ ਨੇ ਕੋਰੋਨਾ ਮਹਾਮਾਰੀ ਕਾਰਨ ਆਪਣੀ ਜਾਨ ਗਵਾਈ ਹੈ।






















