ਨਵੀਂ ਦਿੱਲੀ, 26 ਦਸੰਬਰ – 22 ਦਸੰਬਰ ਨੂੰ ਰਿਲੀਜ਼ ਹੋਈ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ ‘ਟਾਈਗਰ ਜਿੰਦਾ ਹੈ’ ਨੇ ਕਮਾਈ ਪੱਖੋਂ ਇਸ ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ| ਕੇਵਲ ਚਾਰ ਦਿਨਾਂ ਵਿਚ ਹੀ ਇਸ ਫਿਲਮ ਨੇ 151.47 ਕਰੋੜ ਰੁਪਏ ਦਾ ਬਿਜਨਸ ਕੀਤਾ ਹੈ| ਫਿਲਮ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਫਿਲਮ ਛੇਤੀ ਹੀ 200 ਕਰੋੜ ਦੇ ਅੰਕੜੇ ਨੂੰ ਵੀ ਪਾਰ ਕਰ ਜਾਵੇਗੀ|
ਛੁੱਟੀਆਂ ਦਾ ਫਿਲਮ ਨੂੰ ਮਿਲਿਆ ਖੂਬ ਹੁੰਗਾਰਾ
ਕ੍ਰਿਸਮਿਸ ਦੀਆਂ ਛੁੱਟੀਆਂ ਹੋਣ ਕਾਰਨ ਇਸ ਫਿਲਮ ਨੂੰ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ| ਨੌਜਵਾਨ ਵਰਗ ਵਿਚ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਹੈ|
ਸਲਮਾਨ ਖਾਨ ਤੇ ਕੈਟਰੀਨਾ ਦੇ ਸਿਤਾਰੇ ਬੁਲੰਦੀਆਂ ਤੇ
ਸਾਲ 2017 ਦੇ ਅਖੀਰ ਵਿਚ ਰਿਲੀਜ ਹੋਈ ਇਸ ਫਿਲਮ ਨੇ ਸਲਮਾਨ ਖਾਨ ਤੇ ਕੈਟਰੀਨਾ ਦੇ ਸਿਤਾਰਿਆਂ ਨੂੰ ਬੁਲੰਦੀਆਂ ਉਤੇ ਪਹੁੰਚਾ ਦਿੱਤਾ ਹੈ|
ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਫੜੇ ਗਏ ਅਬੋਹਰ ਦੇ ਨੌਜਵਾਨ ਅਨੁਜ ਥਾਪਨ ਨੇ ਜੇਲ ‘ਚ ਕੀਤੀ ਖੁਦਕੁਸ਼ੀ
ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਫੜੇ ਗਏ ਅਬੋਹਰ ਦੇ ਨੌਜਵਾਨ ਅਨੁਜ ਥਾਪਨ ਨੇ ਜੇਲ 'ਚ ਕੀਤੀ ਖੁਦਕੁਸ਼ੀ ਚੰਡੀਗੜ੍ਹ,...