ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਸ਼ੁਰੂ

ਦਿੱਲੀ, 15 ਦਸੰਬਰ(ਵਿਸ਼ਵ ਵਾਰਤਾ)- ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਸ਼ੁਰੂ ਹੋਇਆ ਹੈ। ਕੰਪਨੀ ਫਾਈਜਰ ਅਤੇ ਜਰਮਨੀ ਦੀ ਉਸਦੀ ਸਹਾਇਕ ਕੰਪਨੀ ਬਾਈਓਨਟੇਕ ਦੁਆਰਾ ਵਿਕਸਿਤ ਕੋਵਿਡ-19 ਦਾ ਟੀਕਾ ਸਿਹਤ ਕਰਮੀਆਂ ਨੂੰ ਦਿੱਤਾ ਜਾਣਾ ਆਰੰਭ ਹੋ ਗਿਆ ਹੈ। ਕੋਰੋਨਾ ਵਾਇਰਸ ਨਾਲ ਅਮਰੀਕਾ ਵਿੱਚ ਹੁਣ ਤੱਕ ਤਿੰਨ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਮਾਮਲੇ ਆਏ ਹਨ। ਨਿਊਯਾਰਕ ਸਿਟੀ ਵਿੱਚ ਇਕ ਨਰਸ ਨੂੰ ਸੋਮਵਾਰ ਸਵੇਰੇ ਫਾਈਜਰ ਬਾਈਓਨਟੇਕ ਦੀ ਪਹਿਲੀ ਖੁਰਾਕ ਦਿੱਤੀ ਗਈ। ਨਿਊਯਾਰਕ ਦੇ ਲਾਂਗ ਆਈਲੈਂਡ ਜੇਵਿਸ਼ ਮੈਡੀਕਲ ਸੈਂਟਰ ਵਿਚ ਇਲਾਜ ਇਕਾਈ ਦੀ ਨਰਸ ਸੈਂਨਡ੍ਰਾ ਲਿੰਡਸੇ ਨੇ ਦੱਸਿਆ ਕਿ ਅੱਜ ਮੈਨੂੰ ਉਮੀਦ ਨਜ਼ਰ ਆ ਰਹੀ ਹੈ। ਰਾਜ ਦੇ ਗਵਰਨਰ ਐਂਡਰਿਊ ਕਯੂਮੋ ਨੇ ਲਾਈਵਸਟ੍ਰੀਮ ਨਾਲ ਟੀਕਾਕਰਨ ਅਭਿਆਨ ਉਤੇ ਨਜ਼ਰ ਬਣਾਈ ਰੱਖੀ।






















