ਸੀਨੀਅਰ ਪੱਤਰਕਾਰ ਵਿਨੋਦ ਕੌਸ਼ਲ ਨੂੰ ਸਦਮਾ; ਪਿਤਾ ਜੀ ਸਵਰਗਵਾਸ

ਹੁੁਸ਼ਿਆਰਪੁਰ,12 ਦਸੰਬਰ (ਵਿਸ਼ਵ ਵਾਰਤਾ)-ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਰਜਿ. ਦੇ ਜਨਰਲ ਸਕੱਤਰ ਇੰਡੀਆ ਵਿਨੋਦ ਕੌਸ਼ਲ ਸੀਨੀਅਰ ਪੱਤਰਕਾਰ ਨੂੰ ਉਸ ਵੇਲੇ ਭਾਰੀ ਸਦਮਾ ਪਹੁੰਚਾ ਜਦੋਂ ਉਨ੍ਹਾਂ ਦੇ ਪਿਤਾ ਜੀ ਸ੍ਰੀ ਵੀਰ ਚੰਦ ਕੌਸ਼ਲ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।ਇਸ ਸਬੰਧੀ ਖ਼ਬਰ ਮਿਲਦਿਆਂ ਸਾਰ ਹੀ ਪੱਤਰਕਾਰ, ਸਮਾਜਿਕ ਅਤੇ ਰਾਜਨੀਤਿਕ ਭਾਈਚਾਰੇ ਵਿਚ ਸ਼ੋਕ ਦੀ ਲਹਿਰ ਫੈਲ ਗਈ ਅਤੇ ਸੀਨੀਅਰ ਪੱਤਰਕਾਰ ਵਿਨੋਦ ਕੌਸ਼ਲ ਨਾਲ ਅਫ਼ਸੋਸ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਸ੍ਰੀ ਵੀਰ ਚੰਦ ਕੌਸ਼ਲ ਦਾ ਅੱਜ ਹੁਸ਼ਿਆਰਪੁਰ ਦੇ ਸ਼ਿਵਪੁਰੀ ਸਮਸ਼ਾਨਘਾਟ ਹਰਿਆਣਾ ਰੋਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।






















