ਦਿੱਲੀ-NCR ਵਿੱਚ ਤੇਜ਼ ਗਰਜ ਨਾਲ ਮੀਂਹ

ਦਿੱਲੀ,12ਦਸੰਬਰ(ਵਿਸ਼ਵ ਵਾਰਤਾ)- ਸ਼ਨੀਵਾਰ ਸਵੇਰ ਤੋਂ ਹੀ ਦਿੱਲੀ ਅਤੇ ਐਨਸੀਆਰ ਇਲਾਕੇ ਵਿੱਚ ਤੇਜ਼ ਗਰਜ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਪਹਿਲਾਂ ਹੀ ਇਸ ਬਾਰੇ ਚਿਤਾਵਨੀ ਦੇ ਚੁੱਕਿਆ ਸੀ, ਕਿ ਮੌਸਮ ਵਿੱਚ ਸ਼ਨੀਵਾਰ ਨੂੰ ਬਦਲਾਵ ਹੋ ਸਕਦਾ ਹੈ ਅਤੇ ਦਿੱਲੀ ਸਮੇਤ ਹੋਰ ਇਲਾਕਿਆਂ ਵਿੱਚ ਮੀਂਹ ਦੇ ਆਸਾਰ ਹਨ। ਰਾਜਧਾਨੀ ਇਲਾਕੇ ਵਿੱਚ ਸਵੇਰੇ 7 ਵਜੇ 17 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ ਅਤੇ ਮੀਂਹ ਪੈਣ ਨਾਲ ਤਾਪਮਾਨ ਵਿੱਚ ਹੋਰ ਗਿਰਾਵਟ ਹੋਵੇਗੀ।






















