<div><img class="alignnone size-medium wp-image-2251 alignleft" src="http://wishavwarta.in/wp-content/uploads/2017/09/indian-court-decision-300x231.jpg" alt="" width="300" height="231" /></div> <div>ਚੰਡੀਗੜ੍ਹ : (ਵਿਸ਼ਵ ਵਾਰਤਾ ) ਧੀ ਦੇ ਕਤਲ ਮਾਮਲੇ 'ਚ ਦੋਸ਼ੀ ਸੀਨੀਅਰ ਅਕਾਲੀ ਨੇਤਾ ਬੀਬੀ ਜਗੀਰ ਕੌਰ ਦੀ ਸਹੇਲੀ ਦਲਵਿੰਦਰ ਕੌਰ ਢੇਸੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਹਤ ਦੇ ਦਿਤੀ ਹੈ। ਅਦਾਲਤ ਨੇ ਦਲਵਿੰਦਰ ਕੌਰ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਕੁਝ ਸ਼ਰਤਾਂ ਤੇ ਦਿਤੀ ਹੈ। ਹਾਈਕੋਰਟ ਨੇ ਇਹ ਵੀ ਇਹ ਸਾਫ ਕਹਿ ਦਿੱਤਾ ਹੈ ਕਿ ਦਲਵਿੰਦਰ ਕੌਰ 7 ਫਰਵਰੀ 2018 ਤੋਂ ਬਾਅਦ ਵਿਦੇਸ਼ ਰਹਿਣ ਦੀ ਆਪਣੀ ਮਿਆਦ ਨੂੰ ਵਧਾ ਨਹੀਂ ਸਕਦੀ।</div>