ਮੁਕੰਮਲ ਭਾਰਤ ਬੰਦ ਦੀ ਸਫਲਤਾ ਨਾਲ ਭਾਜਪਾ,ਆਰ ਐਸ ਐਸ ਦੇ ਮਨਸੂਬੇ ਫੇਲ ਹੋਏ -ਠੇਕੇਦਾਰ ਭਗਵਾਨ,ਚੌਧਰੀ ਖੁਸ਼ੀ ਰਾਮ,ਅਹੀਰ

ਹੁਸ਼ਿਆਰਪੁਰ 10 ਦਸੰਬਰ (ਵਿਸ਼ਵ ਵਾਰਤਾ)-ਆਰ ਐਸ ਐਸ ਦੀ ਛਤਰਛਾਇਆ ਹੇਠ ਚੱਲ ਰਹੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਵਿਰੋਧੀ ਕਨੂੰਨਾਂ ਖਿਲਾਫ 8 ਦਸੰਬਰ ਭਾਰਤ ਬੰਦ ਵਿੱਚ ਕਿਸਾਨ,ਮਜਦੂਰ,ਵਪਾਰੀ,ਦੁਕਾਨਦਾਰ,ਰੇਹੜੀ ਫੜੀ ਭਾਵ ਹਰ ਵਰਗ ਦੇ ਲੋਕਾਂ ਵਲੋਂ ਸ਼ਾਮਲ ਹੋਕੇ ਏਕਤਾ ਭਾਈਚਾਰੇ ਦਾ ਜੋ ਸਬੂਤ ਦਿੱਤਾ ਹੈ ਇਸਤੋਂ ਭਾਜਪਾ ਅਤੇ ਆਰ ਐਸ ਐਸ ਦੇ ਕਿਸਾਨ,ਮਜਦੂਰ ਅਤੇ ਦੇਸ਼ ਵਿਰੋਧੀ ਮਨਸੂਬੇ ਫੇਲ ਹੋ ਗਏ ਹਨ।ਦੇਸ਼ ਦੇ ਕਿਸਾਨ,ਕਿਰਤੀ ਲੋਕਾਂ ਦੇ ਮੁਕੰਮਲ ਬੰਦ ਤੋਂ ਬਾਅਦ ਭਾਜਪਾ,ਆਰ ਐਸ ਐਸ ਨੂੰ ਆਪਣੀਆਂ ਪੰਜਾਬ ਨੂੰ ਤੋੜਨ ਤੇ ਬਰਬਾਦ ਕਰਨ ਦੀਆਂ ਕੋਝੀਆਂ ਨੀਤੀਆਂ ਤਿਆਗ ਦੇਣੀਆਂ ਚਾਹੀਦੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਟਵਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੀਨੀ.ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ,ਚੋਧਰੀ ਖੁਸ਼ੀ ਰਾਮ ਸੇਵਾ ਮੁਕਤ ਆਈ.ਏ.ਐਸ ਅਤੇ ਪ੍ਰਸ਼ੋਤਮ ਅਹੀਰ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਬਣਾਏ ਖੇਤੀ ਕਨੂੰਨ ਇਕੱਲੇ ਕਿਸਾਨਾਂ ਲਈ ਹੀ ਨਹੀਂ ਬਲਕਿ ਪੰਜਾਬ ਦੀ ਤਰੱਕੀ,ਖੁਸ਼ਹਾਲੀ,ਏਕਤਾ,ਭਾਈਚਾਰੇ ਲਈ ਘਾਤਕ ਹਨ,ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ਕਰਨ ਲਈ ਕੋਈ ਵੀ ਸਹਿਮਤ ਨਹੀਂ ਹੋਵੇਗਾ ਬਲਕਿ ਇਨਾਂ ਖਿਲਾਫ ਪੰਜਾਬ ਵਾਸੀ ਲੰਬੀ ਲੜਾਈ ਲੜਨ ਲਈ ਵੀ ਤਿਆਰ ਹਨ।ਬਸਪਾ ਆਗੂਆਂ ਨੇ ਕਿਹਾ ਕਿ ਇਹ ਸ਼ੰਘਰਸ਼ ਹੁਣ ਇਕੱਲੇ ਕਿਸਾਨਾਂ ਦਾ ਨਹੀਂ ਬਲਕਿ ਦੇਸ਼ ਦੇ 85% ਕਿਰਤੀ,ਮਿਹਨਤੀ ਲੋਕਾਂ ਦਾ ਅੰਦੋਲਨ ਬਣ ਗਿਆ ਹੈ।ਉਨਾਂ ਕਿਹਾ ਕੇਂਦਰ ਸਰਕਾਰ ਨੂੰ ਹੁਣ ਬਾਰ ਬਾਰ ਮੀਟਿੰਗਾਂ ਬੁਲਾਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਬਲਕਿ ਦੋ ਟੁਕ ਹਾਂ ਜਾਂ ਨਾਂਹ ਵਿੱਚ ਜਬਾਬ ਮਿਲਣਾ ਚਾਹੀਦਾ ਹੈ।ਉਨਾਂ ਕਿਹਾ ਕਿ ਸੁਮੱਚੇ ਦੇਸ਼ ਦੇ ਕਿਰਤੀ,ਮਜਦੂਰ,ਕਿਸਾਨ ਜਦੋਂ ਤੱਕ ਇੱਹ ਤਿੰਨ ਖੇਤੀ ਵਿਰੋਧੀ ਕਨੂੰਨ ਅਤੇ ਲੇਬਰ ਵਿਰੋਧੀ ਕਨੂੰਨ ਰੱਦ ਨਹੀਂ ਹੁੰਦੇ ਆਪਣਾ ਅੰਦੋਲਨ ਜਾਰੀ ਰੱਖਣਗੇ।ਇਸ ਸਮੇਂ ਇੰਜ.ਸੱਤਪਾਲ ਭਾਰਦਵਾਜ,ਇੰਜ.ਇੰਦਰਜੀਤ ਬੱਧਣ,ਡਾ.ਰਤਨ ਚੰਦ,ਸੋਢੀ ਖਾਨਪੁਰੀਆ,ਸਾਬੀ ਸਤੌਰ,ਹੁਸੀਨ ਚੰਦ ਹੀਰ,ਬੀਬੀ ਮਹਿੰਦਰ ਕੌਰ ਰਹੀਮਪੁਰ,ਰਮੇਸ਼ ਪਟਵਾਰੀ ਵੀ ਹਾਜਰ ਸਨ।