ਨਵੀਂ ਦਿੱਲੀ, 25 ਦਸੰਬਰ – ਪ੍ਰਧਾਨ ਮੰਤਰੀ ਵੱਲੋਂ ਮੈਟਰੋ ਉਦਘਾਟਨ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਾ ਬੁਲਾਏ ਜਾਣ ਤੇ ਆਮ ਆਦਮੀ ਪਾਰਟੀ ਨੇ ਸਖਤ ਵਿਰੋਧ ਕੀਤਾ ਹੈ| ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਧੀਆ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਲੀ ਮੈਟਰੋ ਦੇ ਉਦਘਾਟਨ ਵਿਚ ਨਾ ਬੁਲਾਉਣਾ ਦਿੱਲੀ ਦੀ ਜਨਤਾ ਦਾ ਅਪਮਾਨ ਹੈ|
ਉਨ੍ਹਾਂ ਲਿਖਿਆ ਕਿ ਨਾ ਬੁਲਾਉਣ ਦਾ ਕੇਵਲ ਇੱਕ ਹੀ ਕਾਰਨ ਹੈ, ਇਨ੍ਹਾਂ ਨੂੰ ਡਰ ਸੀ ਕਿ ਕਿਤੇ ਕੇਜਰੀਵਾਲ ਪ੍ਰਧਾਨ ਮੰਤਰੀ ਤੋਂ ਜਨਤਾ ਲਈ ਮੈਟਰੋ ਕਿਰਾਏ ਘੱਟ ਕਰਨ ਦੀ ਮੰਗ ਨਾ ਕਰ ਦੇਣ|
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ)- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ ਅੱਜ ਸ਼ਨੀਵਾਰ...