ਕਿਸਾਨ ਅੰਦੋਲਨ ਨੂੰ ਲੈਕੇ ਸੱਭ ਤੋਂ ਵੱਡੀ ਮੀਟਿੰਗ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਨਹੀਂ ਹੁਣ ICAR ਦੇ ਗੈਸਟ ਹਾਊਸ ਵਿੱਚ ਹੋਵੇਗੀ ਮੀਟਿੰਗ
ਕੁੱਝ ਕਿਸਾਨ ਆਗੂਆਂ ਨੇ ਘਰ ਵਿੱਚ ਮੀਟਿੰਗ ਹੋਣ ਤੇ ਜਤਾਇਆ ਸੀ ਇਤਰਾਜ਼
13 ਕਿਸਾਨ ਆਗੂ ਮੀਟਿੰਗ ਕਾਰਨ ਲਈ ਪਹੁੰਚੇ
ਕੋਈ ਹੱਲ ਨਿਕਲਣ ਦੇ ਆਸਵੰਦ ਹਨ ਕਿਸਾਨ ਆਗੂ
ਅਮਿਤ ਸ਼ਾਹ ਪਹਿਲੀ ਵਾਰ ਕਰ ਰਹੇ ਹਨ ਕਿਸਾਨ ਆਗੂਆਂ ਨਾਲ ਮੀਟਿੰਗ
ਦੂਜੇ ਕੇਂਦਰੀ ਮੰਤਰੀਆਂ ਨਾਲ ਹੋਈਆਂ 5 ਮੀਟਿੰਗਾਂ ਰਹੀਆ ਹਨ ਬੇਸਿੱਟਾ
6 ਵੇਂ ਦੌਰ ਦੀ ਹੋ ਰਹੀ ਹੈ ਮੀਟਿੰਗ ਕੱਲ੍ਹ 9 ਦਸੰਬਰ ਨੂੰ
ਇਹ ਮੀਟਿੰਗ ਹੈ ਗੈਰ-ਰਸਮੀਂ
ਅਮਿਤ ਸ਼ਾਹ ਤੋਂ ਵੀ ” ਹਾਂ ” ਜਾਂ “ਨਾਂ” ਵਿੱਚ ਮੰਗਣਗੇ ਜਵਾਬ ਕਿਸਾਨ ਆਗੂ

ਨਵੀਂ ਦਿੱਲੀ 8 ਦਸੰਬਰ( ਵਿਸ਼ਵ ਵਾਰਤਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਿਸਾਨ ਅੰਦੋਲਨ ਚੱਲਾ ਰਹੇ 13 ਆਗੂਆਂ ਵਿਚਕਾਰ ਕਿਸਾਨ ਮੰਗਾਂ ਦੇ ਸਬੰਧ ਵਿੱਚ ਮੀਟਿੰਗ ਜਲਦ ਹੀ ਸ਼ੁਰੂ ਹੋ ਰਹੀ ਹੈ । ਇਸ ਗੈਰ – ਰਸਮੀਂ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਹਿੱਸਾ ਲੈ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਨਾਲ ਹੋ ਰਹੀ ਪਲੇਠੀ ਮੀਟਿੰਗ ਵਿੱਚ ਕਿਸਾਨਾਂ ਨੂੰ ਕੋਈ ਨੇ ਕੋਈ ਰਾਹ ਨਿਕਲਣ ਦੀਆਂ ਪੂਰੀਆਂ ਉਮੀਦਾਂ ਹਨ ਕਿਉਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀਆਂ ਨਾਲ ਕਿਸਾਨ ਆਗੂਆਂ ਦੀ 5 ਵਾਰ ਹੋਈਆਂ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਿਆਂ ਹੈ।





















