ਹਰਿਆਣੇ ਵਿੱਚ ਹੋਇਆ ਵੱਡਾ ਸੜਕ ਹਾਦਸਾ
ਤਿੰਨ ਲੋਕਾਂ ਦੀ ਮੌਤ

ਚੰਡੀਗੜ੍ਹ, 8 ਦਸੰਬਰ(ਵਿਸ਼ਵ ਵਾਰਤਾ)- ਹਰਿਆਣਾ ਦੇ ਸੋਨੀਪਤ ਵਿੱਚ ਵੱਡਾ ਸੜਕ ਹਾਦਸਾ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਸੋਨੀਪਤ ਜ਼ਿਲ੍ਹੇ ਵਿੱਚ ਪੈਂਦੇ ਕੇਜੀਪੀ ਟੋਲ ਪਲਾਜ਼ਾ ਦੇ ਕੋਲ ਇਹ ਘਟਨਾ ਵਾਪਰੀ ਹੈ। ਜਿਥੇ ਕਿ ਇਕ ਬੇਕਾਬੂ ਵਾਹਨ ਨੇ ਆਪਣੇ ਅੱਗੇ ਦੀਆਂ ਗੱਡੀਆਂ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ।




















