ਕਿਸਾਨਾਂ ਦਾ ਭਾਰਤ ਬੰਦ, ਦਿੱਲੀ ਤੋਂ ਲੈ ਕੇ ਮਹਾਰਾਸ਼ਟਰ ਤੱਕ ਅਸਰ


ਦਿੱਲੀ, 8 ਦਸੰਬਰ(ਵਿਸ਼ਵ ਵਾਰਤਾ)-ਭਾਰਤ ਬੰਦ ਦੇ ਐਲਾਨ ਵਿਚਕਾਰ ਦਿੱਲੀ ਸਰਹੱਦ ਉਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 13ਵਾਂ ਦਿਨ ਹੈ। ਠੰਢ ਦੇ ਚਲਦੇ ਵੀ ਕਿਸਾਨ ਧਰਨੇ ਤੇ ਡਟੇ ਹੋਏ ਹਨ। ਅੱਜ ਭਾਰਤ ਬੰਦ ਦੇ ਨਾਲ ਵਿਰੋਧ ਅਤੇ ਕੱਲ੍ਹ ਨੂੰ ਕਿਸਾਨ ਆਗੂਆਂ ਦੀ ਸਰਕਾਰ ਨਾਲ ਛੇਵੇਂ ਦੌਰ ਦੀ ਮੀਟਿੰਗ ਹੈ। ਕਿਸਾਨ ਵੀ ਆਖਰੀ ਦੌਰ ਦੀ ਰਣਨੀਤੀ ਬਣਾ ਰਹੇ ਹਨ। ਦਿੱਲੀ ਦੇ ਕਈ ਬਾਰਡਰ ਅੱਜ ਵੀ ਬੰਦ ਹਨ। ਜਿਸ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਦਿੱਲੀ ਪੁਲਿਸ ਦੀ ਟ੍ਰੈਫਿਕ ਐਡਵਾਈਜ਼ਰੀ ਦੇ ਮੁਤਾਬਕ, ਟੀਕਰੀ, ਝਰੋਦਾ, ਧਨਸਾ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ। ਬਡੁਸਰਾਏ ਬਾਰਡਰ ਸਿਰਫ ਛੋਟੀਆਂ ਗੱਡੀਆਂ ਜਿਵੇਂ ਕਾਰ, ਅਤੇ ਟੂ-ਵਿਲਰ ਦੇ ਲਈ ਖੋਲਿਆ ਗਿਆ ਹੈ। ਜਦੋਂ ਕਿ ਝਟੀਕਰਾ ਬਾਰਡਰ ਨੂੰ ਸਿਰਫ ਟੂ-ਵਿਲਰ ਲਈ ਖੋਲਿਆ ਗਿਆ ਹੈ।
ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਗੁਰੂਗ੍ਰਾਮ ਪ੍ਰਸ਼ਾਸ਼ਨ ਸਰਗਰਮੀ ਵਿੱਚ ਹੈ ਅਤੇ ਅੱਧਾ ਦਰਜਨ ਰੂਟਸ ਨੂੰ ਡਾਈਵਰਟ ਕੀਤਾ ਗਿਆ ਹੈ। ਡੀ.ਸੀ.ਪੀ ਟ੍ਰੈਫਿਕ ਡੀ.ਕੇ.ਭਾਰਦਵਾਜ ਦੀ ਮੰਨਿਏ ਤਾਂ ਕੇ.ਐਮ.ਪੀ.ਏ,ਖੇਡਕੀਦੌਲਾ ਟੋਲ, ਹੀਰੋ ਹੋਂਡਾ ਚੌਂਕ, ਰਾਜੀਵ ਚੌਂਕ, ਇਫਕੋ ਚੌਂਕ ਤੋਂ ਇਲਾਵਾ ਸ਼ੰਕਰ ਚੌਂਕ ਉਤੇ ਟ੍ਰੈਫਿਕ ਰੂਟਸ ਨੂੰ ਡਾਈਵਰਟ ਕੀਤਾ ਗਿਆ ਹੈ ਨਾਲ ਹੀ ਟ੍ਰੈਫਿਕ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ।
ਬਿਹਾਰ ਵਿੱਚ ਸਖਤੀ ਦੇ ਨਿਰਦੇਸ਼
ਭਾਰਤ ਬੰਦ ਦੇ ਮੱਦੇਨਜ਼ਰ ਬਿਹਾਰ ਸਰਕਾਰ ਨੇ ਸਾਰੇ ਐਸ.ਪੀ ਨੂੰ ਆਦੇਸ਼ ਦਿੱਤੇ ਹਨ ਕਿ ਜੇਕਰ ਪ੍ਰਦਰਸ਼ਨ ਕਰਤਾ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਉਤੇ ਸਖਤ ਐਕਸ਼ਨ ਲੈਣ। ਕਿਸਾਨਾਂ ਦੇ ਭਾਰਤ ਬੰਦ ਨੂੰ ਦੇਖਦੇ ਹੋਏ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗ੍ਰਾਮੀਣ ਖੇਤਰਾਂ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ।
ਯੂ.ਪੀ ਦੇ ਪ੍ਰਯਾਗਰਾਜ ਵਿੱਚ ਸਮਾਜਵਾਦੀ ਪਾਰਟੀ ਦੇ ਕਾਰਜਕਰਤਾ ਨੇ ਟ੍ਰੇਨਾਂ ਨੂੰ ਰੋਕਿਆ, ਭਾਰਤ ਬੰਦ ਦੇ ਦੌਰਾਨ ਪ੍ਰਦਰਸ਼ਨ ਕਰ ਰਹੇ ਸਪਾ ਕਾਰਜਕਰਤਾਵਾਂ ਨੇ ਬੁਦੇਲਖੰਡ ਐਕਸਪ੍ਰੈਸ ਟ੍ਰੇਨ ਨੂੰ ਰੋਕਿਆ ਅਤੇ ਨਾਅਰੇਬਾਜ਼ੀ ਕੀਤੀ।






















