ਆੜਤੀਆਂ ਦਾ ਵਫ਼ਦ ਦਿੱਲੀ ਜਿੱਤਣ ਲਈ ਰਵਾਨਾ, ਹੌਸਲੇ ਬੁਲੰਦ ਫਰੀ ਬੱਸ ਸੇਵਾ ਸ਼ੁਰੂ

ਮਾਨਸਾ 5 ਦਸੰਬਰ (ਵਿਸ਼ਵ ਵਾਰਤਾ)-ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਉੱਠੀ ਆਵਾਜ਼ ਲਈ ਮਾਨਸਾ ਤੋਂ ਦਿੱਲੀ ਗਏ ਜ਼ਿਲ੍ਹਾ ਆੜਤੀਆਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਫਰੀ ਬੱਸ ਸੇਵਾ ਗੋਰਾ ਫਰੈਂਡਜ ਟਰਾਂਸਪੋਰਟ ਕੰਪਨੀ ਵਲੋਂ ਕੀਤੀ ਗਈ, ਜਿਸ ਦੌਰਾਨ ਵੱਡੀ ਏਸੀ ਬੱਸ ਅੱਜ ਸਵੇਰੇ ਰਵਾਨਾ ਹੋਈ।
ਕੰਪਨੀ ਪ੍ਰਬੰਧਕ ਗੋਰਾ ਸ਼ਰਮਾ ਨੇ ਇਹ ਸੇਵਾ ਜਾਰੀ ਰੱਖਣ ਦਾ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਗਿਆ।
ਇਸ ਬੱਸ ਰਾਹੀਂ ਜ਼ਿਲ੍ਹਾ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਦੀ ਅਗਵਾਈ ਹੇਠ ਇਕ ਵੱਡਾ ਵਫ਼ਦ ਦਿੱਲੀ ਜਿੱਤਣ ਲਈ ਹਿੱਸਾ ਪਾਉਣ ਵਾਸਤੇ ਗਿਆ।
ਇਸ ਮੌਕੇ ਅਮਰ ਜਿੰਦਲ , ਰਮੇਸ਼ ਟੋਨੀ , ਚੰਦਰਕਾਂਤ ਕੁੱਕੀ , ਜ਼ਿੰਮੀ ਮਾਖਾ , ਰਾਕੇਸ਼ ਮਾਖਾ, ਆਰੁਣ ਬਿੱਟੂ, ਅਸ਼ੋਕ ਕੁਮਾਰ ਬਾਂਸਲ ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾਈ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਵੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਸੰਬੋਧਨ ਕੀਤਾ।




















