ਬਹੁਜਨ ਸਮਾਜ ਪਾਰਟੀ ਕਿਸਾਨਾਂ ਦੇ 8 ਦਸੰਬਰ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੀ ਹੈ – ਜਸਵੀਰ ਸਿੰਘ ਗੜ੍ਹੀ

ਚੰਡੀਗੜ੍ਹ 7.12.2020 (ਵਿਸ਼ਵ ਵਾਰਤਾ)- ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸਾਨਾ ਦੇ 8 ਭਾਰਤ ਬੰਦ ਸੱਦੇ ਦਾ ਸਮਰਥਨ ਬਸਪਾ ਵਲੋਂ ਕੀਤਾ ਗਿਆ ਹੈ ਜਿਸਦਾ ਐਲਾਨ ਬਸਪਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਵਲੋਂ ਕੀਤਾ ਜਾ ਚੁੱਕਾ ਹੈ। ਬਸਪਾ ਨੇ ਪਹਿਲਾ ਹੀ ਪਾਰਲੀਮੈਂਟ ਵਿੱਚ 14 ਸੰਸਦ ਮੈਂਬਰ ਰਾਹੀਂ ਖੁੱਲਕੇ ਵਿਰੋਧ ਕੀਤਾ ਸੀ। ਪੰਜਾਬ ਵਿੱਚ ਬਸਪਾ ਯੂਨਿਟ ਵੱਲੋਂ 11 ਵੱਡੀਆਂ ਰੈਲੀਆਂ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚ 14 ਸਤੰਬਰ ਤੋ ਲੈਕੇ 6 ਨਵੰਬਰ ਤੱਕ ਕੀਤੀਆਂ ਹਨ ਜਿਸ ਵਿੱਚ ਫਗਵਾੜਾ, ਹੁਸ਼ਿਆਰਪੁਰ, ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਪਟਿਆਲਾ, ਸੰਗਰੂਰ, ਪਾਇਲ, ਖਰੜ, ਜਲੰਧਰ, ਤੇ ਲੁਧਿਆਣਾ ਸ਼ਾਮਿਲ ਹਨ | ਬੀਤੇ 6 ਦਸੰਬਰ ਨੂੰ ਬਸਪਾ ਨੇ ਬਾਬਾ ਸਾਹਿਬ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਪੰਜਾਬ ਵਿੱਚ 117 ਵਿਧਾਨ ਸਭਾ ਪੱਧਰ ਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤੇ ਹਨ।
ਸ : ਗੜ੍ਹੀ ਨੂੰ ਪੂਰੇ ਪੰਜਾਬ ਦੇ ਬਸਪਾ ਵਰਕਰਾਂ ਨੂੰ ਅਪੀਲ ਜਾਰੀ ਕੀਤੀ ਕਿ 8 ਦਸੰਬਰ ਦੇ ਸੱਦੇ ਵਿੱਚ ਖੁੱਲਕੇ ਸ਼ਾਂਤਮਈ ਬੰਦ ਸਮਰਥਨ ਵਿੱਚ ਕਿਸਾਨਾਂ ਦਾ ਮੋਢੇ ਨਾਲ ਮੋਢੇ ਜੋੜਕੇ ਸਾਥ ਦੇਣ । ਸ ਗੜ੍ਹੀ ਨੇ ਕਿਹਾ ਅੱਜ ਕਿਸਾਨਾਂ ਦੇ ਅੰਦੋਲਨ ਦੀ ਤਾਕਤ ਅੱਗੇ ਭਾਜਪਾ ਗੁਰੂ ਨਾਨਕ ਨੂੰ ਯਾਦ ਕਰਕੇ ਕਹਿ ਰਹੀ ਕਿ ਕਿ ਵਡੇ ਵਡੇ ਪੱਥਰ ਕਿਸਾਨਾਂ ਨੇ ਸੜਕਾਂ ਤੋਂ ਚੁੱਕੇ, ਜਿਸ ਪਿੱਛੇ ਗੁਰੂ ਨਾਨਕ ਸਾਹਿਬ ਦਾ ਚਮਤਕਾਰ ਹੈ। ਬਸਪਾ ਪੰਜਾਬ ਪ੍ਰਧਾਨ ਨੇ ਭਾਜਪਾ ਤੇ ਹਮਲਾ ਕਰਦਿਆ ਕਿਹਾ ਕਿ ਭਾਜਪਾ ਦੱਸੇ ਗੁਰੂ ਨਾਨਕ ਸਾਹਿਬ ਦੇ ਅੱਗੇ ਪੱਥਰ ਦੀ ਰੁਕਾਵਟ ਕੌਡਾ ਰਾਖਸ਼ਸ ਨੇ ਸੁੱਟੇ ਸਨ। ਭਾਜਪਾ ਸਰਕਾਰ ਨੇ ਖੁਦ ਕਿਸਾਨਾਂ ਦੇ ਅੰਦੋਲਨ ਅੱਗੇ ਪੱਥਰ ਸੁੱਟਕੇ ਕੌਡਾ ਰਾਖਸ਼ਸ਼ ਦਾ ਰੋਲ ਕਿਉਂ ਅਦਾ ਕੀਤਾ। ਬਸਪਾ ਪੰਜਾਬ ਵਿੱਚ ਭਾਈ ਲਾਲੋਆ ਦੀ ਪਾਰਟੀ ਹੈ ਅਤੇ ਭਾਜਪਾ ਦੀਆ ਮਲਿਕ ਭਾਗੋਆ ਵਾਲੀਆ ਨੀਤੀਆ ਦਾ ਵਿਰੌਧ ਕਰਦੀ ਹੈ।




















