ਦਿੱਲੀ ਪੁਲਿਸ ਵੱਲੋਂ ਪੰਜ ਸ਼ੱਕੀ ਵਿਅਕਤੀ ਕਾਬੂ

ਦਿੱਲੀ ਦੇ ਛਤਰਪੁਰ ਇਲਾਕੇ ਵਿੱਚ ਹੋਈ ਗ੍ਰਿਫਤਾਰੀ

ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਹੋਏ ਮੁਕਾਬਲੇ ਪਿੱਛੋਂ ਕੀਤਾ ਗ੍ਰਿਫਤਾਰ

ਗ੍ਰਿਫਤਾਰ ਦੋਸ਼ੀਆਂ ਵਿੱਚੋਂ ਦੋ ਪੰਜਾਬੀ ਤੇ ਤਿੰਨ ਕਸ਼ਮੀਰੀ

ਨਵੀਂ ਦਿੱਲੀ,7 ਦਸੰਬਰ(ਵਿਸ਼ਵ ਵਾਰਤਾ)-ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਅੱਜ ਸਵੇਰੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਇਹਨਾਂ ਦੀ ਦਿੱਲੀ ਵਿੱਚ ਰਹਿਣ ਦਾ ਕਿ ਇਰਾਦਾ ਸੀ। ਸਪੈਸ਼ਲ ਸੈਲ ਦੇ ਡੀਸੀਪੀ ਪੀ.ਐਸ ਖੁਸ਼ਵਾਹਾ ਦੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ਮਾਰੇ ਗਏ ਛਾਪੇ ਦੌਰਾਨ ਛਤਰਪੁਰ ਇਲਾਕੇ ਵਿੱਚ ਹੋਏ ਇਕ ਮੁਕਾਬਲੇ ਦੌਰਾਨ 5 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਪਾਸੋਂ ਹਥਿਆਰ ਅਤੇ ਇਤਰਾਜ਼ ਯੋਗ ਸਮੱਗਰੀ ਵੀ ਬਰਾਮਦ ਹੋਈ ਹੈ। ਖੁਸ਼ਵਾਹਾ ਅਨੁਸਾਰ ਇਹਨਾਂ ਵਿੱਚੋਂ ਦੋ ਵਿਅਕਤੀ ਪੰਜਾਬ ਅਤੇ ਤਿੰਨ ਕਸ਼ਮੀਰ ਨਾਲ ਸਬੰਧਤ ਦੱਸੇ ਜਾ ਰਹੇ ਹਨ।