ਕਾਮਰੇਡ ਪਿਆਰਾ ਸਿੰਘ ਜੌਹਲ ਅਤੇ ਪਿੰਡ ਦੇ ਸਾਰੇ ਕਾਮਰੇਡਾਂ ਦੀ ਸਾਲਾਨਾ ਬਰਸੀ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਈ ਗਈ
ਸੀ.ਪੀ.ਆਈ ( ਐਮ. ) ਮਨੂਵਾਦੀ ਹਿੰਦੂ ਰਾਸ਼ਟਰ ਦੇ ਫਾਸ਼ੀ ਏਜੰਡੇ ਨੂੰ ਦੇਸ਼ ਵਿੱਚ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵੇਗੀ – ਕਾਮਰੇਡ ਸੇਖੋਂ
ਵਰਤਮਾਨ ਕਿਸਾਨ ਸੰਘਰਸ਼ ਨੂੰ ਲਮਕਾਕੇ ਬਣਾਉਣ ਦੀ ਨੀਤੀ ਮੋਦੀ ਸਰਕਾਰ ਨੂੰ ਬਹੁਤ ਮਹਿੰਗੀ ਪਵੇਗੀ – ਕਾਮਰੇਡ ਤੱਗੜ ਅਤੇ ਕਾਮਰੇਡ ਬਾਸੀ
8 ਦਸੰਬਰ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਦਾ ਹੋਕਾ

ਜਲੰਧਰ / ਜੰਡਿਆਲਾ ਮੰਜਕੀ( ਵਿਸ਼ਵ ਵਾਰਤਾ )- : ਦੁਆਬੇ ਦੇ ਪ੍ਰਸਿੱਧ ਕਮਿਊਨਿਸਟ ਆਗੂ ਕਾਮਰੇਡ ਪਿਆਰਾ ਸਿੰਘ ਜੌਹਲ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰ•ਾਂ ਉਨ•ਾਂ ਦੇ ਜੱਦੀ ਪਿੰਡ ਜੰਡਿਆਲਾ ਮੰਜਕੀ ( ਜ਼ਿਲ•ਾ ਜਲੰਧਰ ) ਵਿਖੇ ਸੀ.ਪੀ.ਆਈ. ( ਐਮ. ) ਵੱਲੋਂ ਇਨਕਲਾਬੀ ਜੋਸ਼ੋ ਖਰੋਸ਼ ਅਤੇ ਧੂਮਧਾਮ ਨਾਲ ਮਨਾਈ ਗਈ । ਸਮਾਗਮ ਦੀ ਪ੍ਰਧਾਨਗੀ ਕਾਮਰੇਡ ਵਿਜੈ ਧਰਨੀ ਅਤੇ ਕਾਮਰੇਡ ਬਖਤਾਵਰ ਸਿੰਘ ਵੱਲੋਂ ਕੀਤੀ ਗਈ । ਪਾਰਟੀ ਦੇ ਲਾਲ ਝੰਡਿਆਂ ਤੇ ਬੈਨਰਾਂ ਨਾਲ ਸਜੇ ਪੰਡਾਲ ਵਿੱਚ ਹੋਏ ਵਿਸ਼ਾਲ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ , ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ•ਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ , ਸੂਬਾ ਸਕੱਤਰੇਤ ਮੈਂਬਰ ਅਤੇ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ , ਸੂਬਾ ਕਮੇਟੀ ਮੈਂਬਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ , ਪਿੰਡ ਦੇ ਸਰਪੰਚ ਕਾਮਰੇਡ ਮੱਖਣ ਪੱਲ•ਣ, ਕਾਮਰੇਡ ਮੇਲਾ ਸਿੰਘ ਰੁੜਕਾ ਕਲਾਂ, ਕਾਮਰੇਡ ਪ੍ਰਸ਼ੋਤਮ ਬਿਲਗਾ , ਕਾਮਰੇਡ ਪਿਆਰਾ ਸਿੰਘ ਲਸਾੜਾ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ । ਆਪਣੇ ਸੰਬੋਧਨ ਵਿਚ ਸੂਬਾ ਸਕੱਤਰ ਕਾਮਰੇਡ ਸੇਖੋਂ ਨੇ ਕਾਮਰੇਡ ਪਿਆਰਾ ਸਿੰਘ ਜੌਹਲ ਅਤੇ ਪਿੰਡ ਦੇ ਸਾਰੇ ਵਿਛੜ ਚੁੱਕੇ ਕਾਮਰੇਡਾਂ ਜਿਨ•ਾਂ ਦੀ ਗਿਣਤੀ ਇੱਕ ਸੌ ਤੋਂ ਵੱਧ ਬਣਦੀ ਹੈ ਨੂੰ ਯਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਕੁਰਬਾਨੀ ਕਰਨ ਵਾਲੇ ਕਾਮਰੇਡਾਂ ਦੀ ਬਦੌਲਤ ਹੀ ਸੀ.ਪੀ.ਐਮ. ( ਐਮ. ) ਅੱਜ ਵੀ ਦੇਸ਼ ਅਤੇ ਪੰਜਾਬ ਵਿੱਚ ਆਪਣਾ ਇਤਿਹਾਸਕ ਰੋਲ ਅਦਾ ਕਰ ਰਹੀ ਹੈ । ਦੇਸ਼ ਦੀ ਰਾਜਨੀਤਿਕ ਸਥਿਤੀ ਬਾਰੇ ਵਿਸਥਾਰ ਨਾਲ ਬੋਲਦਿਆਂ ਕਾਮਰੇਡ ਸੇਖੋਂ ਨੇ ਦਲੀਲਾਂ ਦੇ ਕੇ ਸਪਸ਼ਟ ਕੀਤਾ ਕਿ ਆਰ.ਐੱਸ.ਐੱਸ. ਤੋਂ ਨਿਰਦੇਸ਼ ਪ੍ਰਾਪਤ ਕਰਨ ਵਾਲੀ ਮੋਦੀ ਸਰਕਾਰ ਦੇਸ਼ ਵਿੱਚ ਮਨੂਵਾਦੀ ਵਿਚਾਰਧਾਰਾ ਦੇ ਆਧਾਰ ਤੇ ਫਾਸ਼ੀਵਾਦੀ ਹਿੰਦੂ ਰਾਸਟਰ ਸਥਾਪਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਜਿਸਦੀ ਸੀ.ਪੀ.ਆਈ. ( ਐਮ ) ਕਦੇ ਆਗਿਆ ਨਹੀਂ ਦੇਵੇਗੀ । ਵਰਤਮਾਨ ਕਿਸਾਨ ਅੰਦੋਲਨ ਬਾਰੇ ਬੋਲਦਿਆਂ ਕਾਮਰੇਡ ਸੇਖੋਂ ਨੇ ਦੱਸਿਆ ਕਿ ਸੀ.ਪੀ.ਆਈ. ( ਐਮ ) ਪੂਰੀ ਤਾਕਤ ਨਾਲ ਇਸ ਵਿਚ ਸ਼ਾਮਲ ਹੈ ਅਤੇ ਪਾਰਟੀ ਦੇ ਹਜ਼ਾਰਾਂ ਸਾਥੀ ਦਿੱਲੀ ਮੋਰਚੇ ਵਿੱਚ ਸ਼ਾਮਲ ਹਨ । ਉਨ•ਾਂ ਨੇ ਕਿਹਾ ਕਿ ਪਾਰਟੀ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਪੂਰੀ ਤਰ•ਾਂ ਸਫਲ ਬਣਾਉਣ ਲਈ ਪੂਰੀ ਟਿੱਲ ਲਾ ਰਹੀ ਹੈ ਅਤੇ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ । ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਕਿਹਾ ਕਿ ਜੰਡਿਆਲਾ ਪਿੰਡ ਦੀ ਕਮਿਊਨਿਸਟ ਲਹਿਰ ਲਗਭਗ ਸੌ ਸਾਲ ਪੁਰਾਣੀ ਹੈ ਅਤੇ ਇਥੋਂ ਦੇ ਸੈਂਕੜੇ ਕਮਿਊਨਿਸਟ ਪਾਰਟੀਆਂ ਨੇ ਲਾਲ ਝੰਡੇ ਦੀ ਅਗਵਾਈ ਵਿੱਚ ਦੇਸ਼ ਦੇ ਸੁਤੰਤਰਤਾ ਸੰਗਰਾਮ ਅਤੇ ਹੋਰ ਸਾਰੇ ਮੋਰਚਿਆਂ ਅਤੇ ਸੰਘਰਸ਼ਾਂ ਵਿੱਚ ਮੂਹਰੇ ਹੋ ਕੇ ਕੁਰਬਾਨੀਆਂ ਕੀਤੀਆਂ ਹਨ । ਕਾਮਰੇਡ ਪਿਆਰਾ ਸਿੰਘ ਜੌਹਲ ਬਾਰੇ ਕਾਮਰੇਡ ਤੱਗੜ ਨੇ ਕਿਹਾ ਕਿ ਉਹ ਇਕ ਬਹਾਦਰ ਕਮਿਊਨਿਸਟ ਯੋਧੇ ਸਨ ਜਿਨ•ਾਂ ਨੇ ਸਾਰਾ ਜੀਵਨ ਕਮਿਊਨਿਸਟ ਲਹਿਰ ਅਤੇ ਸਮਾਜ ਸੇਵਾ ਦੇ ਲੇਖੇ ਲਾਇਆ । ਵਰਤਮਾਨ ਕਿਸਾਨ ਸੰਘਰਸ਼ ਬਾਰੇ ਉਨ•ਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨ ਸੰਘਰਸ਼ ਨੂੰ ਲਮਕਾਉਣ ਦੀ ਨੀਤੀ ਮੋਦੀ ਸਰਕਾਰ ਨੂੰ ਬਹੁਤ ਮਹਿੰਗੀ ਪਏਗੀ ਤੇ ਸਥਿਤੀ ਇੰਨੀ ਵਿਸਫੋਟਕ ਹੋ ਜਾਏਗੀ ਜਿਸ ਨੂੰ ਕੰਟਰੋਲ ਕਰਨਾ ਕਿਸੇ ਦੇ ਵੱਸ ਨਹੀਂ ਰਹੇਗਾ । ਕਾਮਰੇਡ ਤੱਗੜ ਨੇ ਜਲੰਧਰ – ਕਪੂਰਥਲਾ ਜ਼ਿਲ•ੇ ਦੇ ਸਾਰੇ ਪਾਰਟੀ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਤੁਰੰਤ 8 ਦਸੰਬਰ ਦੇ ਬੰਦ ਨੂੰ ਸਫਲ ਬਣਾਉਣ ਲਈ ਜੁੱਟ ਜਾਣ ਅਤੇ ਦਿਨ ਰਾਤ ਇਕ ਕਰ ਦੇਣ । ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਕਿਹਾ ਕਿ ਕਾਮਰੇਡ ਪਿਆਰਾ ਸਿੰਘ ਜੌਹਲ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਦੇ ਬਹੁਤ ਹੀ ਵਿਸ਼ਵਾਸਪਾਤਰ ਸਾਥੀ ਸਨ ਅਤੇ ਸਾਡੇ ਉਨ•ਾਂ ਨਾਲ ਪਰਿਵਾਰਕ ਸਬੰਧ ਸਨ । ਉਨ•ਾਂ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਕਾਮਰੇਡ ਪਿਆਰਾ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ । ਉਨ•ਾਂ ਸਾਰੇ ਪੰਜਾਬ ਦੇ ਸਾਥੀਆਂ ਨੂੰ ਦਿੱਲੀ ਕਿਸਾਨ ਮੋਰਚੇ ਵਿਚ ਪਹੁੰਚਣ ਅਤੇ 8 ਦਸੰਬਰ ਦੇ ਬੰਦ ਨੂੰ ਸਫਲ ਕਰਨ ਦਾ ਸੱਦਾ ਦਿੱਤਾ । ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਸੁਖਦੇਵ ਸਿੰਘ ਬਾਸੀ , ਮੂਲ ਚੰਦ ਸਰਹਾਲੀ , ਗੁਰਪਰਮਜੀਤ ਕੌਰ




















