
ਐੱਸ.ਏ.ਐੱਸ.ਨਗਰ, 6 ਦਸੰਬਰ( ਵਿਸ਼ਵ ਵਾਰਤਾ )- : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਬੰਧਕੀ ਕਾਰਨਾ ਕਰਕੇ ਮੰਗਲਵਾਰ ਤੋਂ ਸ਼ੁਰੂ ਕਰਵਾਈ ਜਾ ਰਹੀ ਮੁੜ ਪਰੀਖਿਆ (Re-Exam) ਦੇ ਸ਼ਡਿਊਲ ਵਿੱਚ ਬਦਲਾਅ ਕੀਤਾ ਗਿਆ ਹੈ|
ਸਿੱਖਿਆ ਬੋਰਡ ਦੇ ਕੰਟਰੋਲਰ (ਪਰੀਖਿਆਵਾਂ) ਸ਼੍ਰੀ ਜਨਕ ਰਾਜ ਮਹਿਰੋਕ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅਕਤੂਬਰ 2020 ਦੀ ਅਨੁਪੂਰਕ ਪਰੀਖਿਆ ਦੌਰਾਨ ਪ੍ਰਬੰਧਕੀ ਕਾਰਨਾਂ ਕਰਕੇ ਪਰੀਖਿਆ ਦੇਣ ਤੋਂ ਵਾਂਝੇ ਰਹਿ ਗਏ ਪਰੀਖਿਆਰਥੀਆਂ ਦੀ ਮੁੜ ਪਰੀਖਿਆ (Re-Exam) ਜੋ ਮੰਗਲਵਾਰ 8 ਦਸੰਬਰ ਤੋਂ ਸ਼ੁਰੂ ਕਰਵਾਈ ਜਾਣੀ ਸੀ, ਵਿੱਚ ਪਹਿਲੇ ਦਿਨ ਭਾਵ 8 ਦਸੰਬਰ ਨੂੰ ਹੋਣ ਵਾਲੀ ਪਰੀਖਿਆ ਪ੍ਰਬੰਧਕੀ ਕਾਰਨਾ ਕਰਕੇ ਅੱਗੇ ਪਾ ਦਿੱਤੀ ਗਈ ਹੈ| ਹੁਣ 8 ਦਸੰਬਰ, ਮੰਗਲਵਾਰ ਨੂੰ ਹੋਣ ਵਾਲੀ ਪਰੀਖਿਆ 12 ਦਸੰਬਰ, ਸਨਿੱਚਰਵਾਰ ਨੂੰ ਕਰਵਾਈ ਜਾਵੇਗੀ| ਮੰਗਲਵਾਰ, 8 ਦਸੰਬਰ ਦੀ ਪਰੀਖਿਆ ਤੋਂ ਇਲਾਵਾ ਬਾਕੀ ਸਾਰੀਆਂ ਪਰੀਖਿਆਵਾਂ ਪਹਿਲਾਂ ਨਿਰਧਾਰਤ ਸ਼ਡਿਊਲ ਅਨੁਸਾਰ ਹੀ ਹੋਣਗੀਆਂ| ਸਮੁੱਚੀਆਂ ਪਰੀਖਿਆਵਾਂ ਦਾ ਸਮਾਂ ਵੀ ਪਹਿਲਾਂ ਵਾਂਗ ਸਵੇਰ 11:00 ਵਜੇ ਤੋਂ ਬਾਅਦ ਦੁਪਹਿਰ 02:15 ਵਜੇ ਤੱਕ ਦਾ ਹੀ ਰਹੇਗਾ|
ਸਿੱਖਿਆ ਬੋਰਡ ਦੇ ਕੰਟਰੋਲਰ (ਪਰੀਖਿਆਵਾਂ) ਨੇ ਇਹ ਜਾਣਕਾਰੀ ਵੀ ਦਿੱਤੀ ਕਿ ਮੁੜ ਪਰੀਖਿਆ ਦੇ ਸ਼ਡਿਊਲ ਵਿੱਚ ਇਸ ਫ਼ੇਰ ਬਦਲ ਸਬੰਧੀ ਪਰੀਖਿਆਰਥੀਆਂ ਅਤੇ ਪਰੀਖਿਆ ਕੇਂਦਰਾਂ ਦੇ ਸੁਪਰਡੰਟਾਂ ਨੂੰ ਵੱਖਰੇ ਤੌਰ ਤੇ ਫ਼ੋਨ, ਐੱਸ.ਐੱਮ.ਐੱਸ ਅਤੇ ਈ-ਮੇਲ ਰਾਹੀਂ ਵੀ ਸੂਚਨਾਂ ਭੇਜੀ ਜਾਵੇਗੀ|
ਮੁੜ ਪਰੀਖਿਆ ਦੇ ਸ਼ਡਿਊਲ ਵਿੱਚ ਬਦਲਾਅ ਸਬੰਧੀ ਸਮੁੱਚੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੇ ਵੀ ਉਪਲਬਧ ਕਰਵਾ ਦਿੱਤੀ ਗਈ ਹੈ|




















