ਖਰੜ 6 ਦਿਸੰਬਰ ( ਵਿਸ਼ਵ ਵਾਰਤਾ)-ਸਹਾਇਕ ਇੰਜੀਨੀਅਰ ਸ਼ਹਿਰੀ ਸਬ ਡਵੀਜ਼ਨ ਸਵਰਨਜੀਤ ਸਿੰਘ ਵੱਲੋਂ ਆਮ ਪਬਲਿਕ ਨੂੰ ਸੂਚਿਤ ਕੀਤਾ ਗਿਆ ਹੈ ਕਿ ਕੱਲ ਮਿਤੀ 7 ਦਸੰਬਰ 2020 ਦਿਨ ਸੋਮਵਾਰ ਨੂੰ ਖਰੜ ਵਿੱਚ ਬਿਜਲੀ ਦੀ ਜ਼ਰੂਰੀ ਮੁਰੰਮਤ ਕਾਰਨ 11 K V KTM ,11KV ਸ਼ਿਵਜੋਤ ਇਨਕਲੇਵ ਅਤੇ ਦਸਮੇਸ਼ ਨਗਰ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮੀਂ 5 ਵਜੇ ਤੱਕ ਬੰਦ ਰਹੇਗੀ । ਇਸ ਨਾਲ ਪੁਰਾਣਾ ਸ਼ਹਿਰ, ਆਰਿਆ ਰੋਡ, ਦੁਸਹਿਰਾ ਗਰਾਊਂਡ, ਰਾਮ ਬਾਗ ਰੋਡ, ਚੁੰਗੀ, ਚੰਡੀਗੜ੍ਹ ਰੋਡ , ਕਿੱਲਾ ਚੁੰਗੀ, ਮੇਨ ਬਜਾਰ,ਜਨਤਾ ਚੌਂਕ ,ਜਨਤਾ ਮਾਰਕੀਟ , ਝੂੰਗੀਆਂ ਰੋਡ , ਅਮਨ ਸਿਟੀ , ਭਗਤ ਘਾਟ , ਪਰਾਈਡ ਸਿਟੀ , ਮਹਾਨ ਇਨਕਲੇਵ , ਮਹਿਕ ਨਗਰ ,ਦਸਮੇਸ਼ ਨਗਰ , ਗੁਰੂ ਤੇਗ ਬਹਾਦਰ ਨਗਰ , ਹਰਲਾਲਪੁਰ ਆਦਿ ਏਰਿਏ ਦੀ ਸਪਲਾਈ ਪ੍ਰਭਾਵਿਤ ਰਹੇਗੀ ।





















