ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਤੇ ਪੰਥ ਰਤਨ ਵਾਪਿਸ ਕਰਨ ਪ੍ਰਕਾਸ਼ ਸਿੰਘ ਬਾਦਲ – ਸੁੱਖਪਾਲ ਸਰਾਂ
ਪਦਮ ਵਿਭੂਸ਼ਣ ਵਾਪਿਸ ਕਰਨ ਵਾਲੀਆਂ ਨੇ ਪੰਥ ਰਤਨ ਵਾਪਿਸ ਕਿਉਂ ਨਹੀਂ ਕੀਤਾ

ਬਠਿੰਡਾ 5 ਦਸੰਬਰ (ਕੁਲਬੀਰ ਬੀਰਾ) -ਕਿਸਾਨਾਂ ਦੇ ਹਿੱਟ ਨੂੰ ਧਿਆਨ ਰੱਖਦੇ ਕੇਂਦਰ ਵਲੋਂ ਪਾਸ ਕੀਤੇ ਗਏ ਕਿਸਾਨੀ ਬਿਲਾਂ ਤੇ ਰਾਜਨੀਤੀ ਕਰਦੇ ਹੋਏ ਪੰਜਾਬ ਦੇ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪਦਮ ਵਿਭੂਸ਼ਣ ਵਾਪਿਸ ਕਰਨ ਤੇ ਭਾਜਪਾ ਦੇ ਸੂਬਾ ਸੱਕਤਰ ਸੁੱਖਪਾਲ ਸਿੰਘ ਸਰਾਂ ਵਲੋ ਸਖਤ ਸ਼ਬਦੀ ਹਮਲਾ ਕੀਤਾ ਗਿਆ, ਸੁੱਖਪਾਲ ਸਿੰਘ ਸਰਾਂ ਨੇ ਕਿਹਾ ਪੰਜਾਬ ਦੀ ਸੱਤਾ ਵਿੱਚ ਰਹਿੰਦਿਆਂ ਬਾਦਲ ਸਰਕਾਰ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਈ ਵਾਰ ਬਾਦਲਾਂ ਦੇ ਚਹੇਤਿਆਂ ਵਲੋਂ ਕਰਵਾਈ ਗਈ, ਅਤੇ ਸਿੱਖ ਪੰਥ ਦਾ ਅਪਮਾਨ ਕੀਤਾ ਗਿਆ ਲੇਕਿਨ ਉਸ ਸਮੇਂ ਦੇ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦਿਲ ਸਿੱਖਾਂ ਪ੍ਰਤੀ ਬਿਲਕੁਲ ਵੀ ਨਹੀਂ ਪਸੀਜਿਆ, ਅਤੇ ਆਪਣੀ ਨਾਕਾਮਯਾਬ ਸਰਕਾਰ ਦੇ ਚਲਦਿਆਂ ਉਨ੍ਹਾਂ ਨੇ ਕਦੇ ਵੀ ਪੰਥ ਰਤਨ ਵਾਪਿਸ ਕਰਨਾ ਜਰੂਰੀ ਨਹੀਂ ਸਮਝਿਆ, ਸਰਾਂ ਨੇ ਕਿਹਾ ਕਿ ਕਿਸਾਨੀ ਬਿਲਾਂ ਤੇ ਆਪਣੀ ਰਾਜਨੀਤਕ ਜਮੀਨ ਖਿਸਕਦੇ ਵੇਖ ਅਤੇ ਸੁਖਬੀਰ ਬਾਦਲ ਨੂੰ ਮੁਖਮੰਤਰੀ ਬਨਾਂਉਣ ਦੇ ਸੁਪਨੇ ਨਾਲ ਕਿਸਾਨਾਂ ਦੇ ਨਕਲੀ ਮਸੀਹਾ ਬਣੇ ਬਾਦਲ ਵਲੋਂ ਪਦਮ ਵਿਭੂਸ਼ਣ ਵਾਪਿਸ ਕਰਨ ਦਾ ਡਰਾਮਾ ਰਚਿਆ ਗਿਆ,ਜਦੋ ਕਿ ਪੰਜਾਬ ਦਾ ਕਿਸਾਨ ਇਹਨਾਂ ਦੀ ਘਟੀਆ ਰਾਜਨੀਤੀ ਤੋਂ ਚੰਗੀ ਤਰਾਂ ਜਾਣੂ ਹੈ, ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਹਮੇਸ਼ਾ ਸਿੱਖੀ ਨਾਲ ਖਿਲਵਾੜ ਕੀਤਾ ਗਿਆ ਹੈ ਭਾਵੇ ਉਹ 1984 ਦਾ ਕਤਲੇਆਮ ਹੋਵੇ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ, ਸਰਾਂ ਨੇ ਕਿਹਾ ਕਿ ਪੰਥ ਰਤਨ ਅਤੇ ਪਦਮ ਵਿਭੂਸ਼ਣ ਦੀ ਅਸਲੀ ਹੱਕਦਾਰ ਨੌਜਵਾਨ ਪੀੜੀ ਹੈ ਜੋ ਸਿੱਖੀ ਨੂੰ ਸਿਖਰਾਂ ਤੇ ਲਿਜਾਣ ਲਈ ਮਹਿਨਤ ਕਰ ਰਹੀ ਹੈ, ਬਾਦਲ ਪਰਿਵਾਰ ਦਾ ਸਿੱਖ ਪੰਥ ਚ ਅਜਿਹਾ ਕੋਈ ਯੋਗਦਾਨ ਨਹੀਂ ਜਿਸ ਕਰਕੇ ਇਹਨਾਂ ਨੂੰ ਹਨ ਵੱਡੇ ਸਨਮਾਨ ਦਿੱਤੇ ਗਏ ਸਨ, ਅੱਜ ਹਰ ਪੰਜਾਬ ਵਾਸੀ ਬਾਦਲ ਪਰਿਵਾਰ ਤੋਂ ਸਵਾਲ ਪੁੱਛ ਰਿਹਾ ਹੈ ਕਿ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇ ਪੰਥ ਰਤਨ ਕਿਉਂ ਨਹੀਂ ਵਾਪਿਸ ਕੀਤਾ, ਸਰਾਂ ਵਲੋਂ ਢੀਂਡਸਾ ਤੇ ਹਮਲਾ ਕਰਦੇ ਹੋਏ ਕਿਹਾ ਕਿ ਖੁੱਦ ਦੀ ਰਾਜਨੀਤਿਕ ਜਮੀਨ ਖੋਹ ਚੁੱਕੇ ਲੀਡਰ ਕਿਸਾਨੀ ਦੇ ਨਾਂ ਤੇ ਆਪਣਾ ਭਵਿੱਖ ਬਚਾਉਣ ਚ ਲਗੇ ਹਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਜੋ ਕਦੇ ਸਹਿਣ ਨਹੀਂ ਹੋਵੇਗਾ,ਸਰਾਂ ਨੇ ਕਿਹਾ ਕਿ ਹੁਣ ਪੰਜਾਬ ਵਾਸੀ ਇਹਨਾਂ ਦੇ ਡਰਾਮਿਆਂ ਦਾ ਸ਼ਿਕਾਰ ਨਹੀਂ ਹੋਣਗੇ




















