ਅਮਨ ਅਰੋੜਾ ਨੇ ਆਪਣੇ ਸੇਵਾ ਕੇਂਦਰ ਲਈ ਸਰਕਾਰੀ ਔਨਲਾਈਨ ਪੋਰਟਲ ਦੀ ਪਹੁੰਚ ਲਈ ਕੈਪਟਨ ਨੂੰ ਲਿਖਿਆ ਪੱਤਰ
ਚੰਡੀਗੜ, 23 ਦਸੰਬਰ (ਵਿਸ਼ਵ ਵਾਰਤਾ )
ਕੋਈ ਬਿਹਤਰ ਬਦਲ ਦਿੱਤੇ ਬਗੈਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿੱਥੇ ਪੰਜਾਬ ਦੇ ਜਿਆਦਾਤਰ ਸੇਵਾ ਕੇਂਦਰ ਨੂੰ ਪੇਂਡੂ ਇਲਾਕਿਆਂ ‘ਚ ਬੰਦ ਕਰਨ ਦਾ ਫੈਸਲਾ ਕਰ ਚੁੱਕੀ ਹੈ, ਉਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਆਮ ਲੋਕਾਂ ਨੂੰ ਖੁੱਜਲ-ਖੁਆਰੀ ਅਤੇ ਆਰਥਿਕ ਸ਼ੋਸਣ ਤੋਂ ਬਚਾਉਣ ਲਈ ਨਵੀਂ ਪਹਿਲ ਕਰਦਿਆਂ ਆਪਣੇ ਹਲਕੇ ‘ਚ ਸੇਵਾ ਕੇਂਦਰ (ਸੇਵਾ ਕੇਂਦਰ ਆਨ ਵਹੀਲ) ਸੇਵਾਵਾਂ ਸ਼ੁਰੂ ਕੀਤੀਆਂ ਹਨ। ਆਪਣੀਆਂ ਇਹਨਾਂ ਸੇਵਾਵਾਂ ਨੂੰ ਹੋਰ ਜਿਆਦਾ ਲੋਕ ਹਿਤੈਸ਼ੀ ਬਣਾਉਣ ਲਈ ਪੰਜਾਬ ਸਰਕਾਰ ਤੋਂ ਪੰਜਾਬ ਸੇਵਾ ਕੇਂਦਰ ਦੇ ਔਨਲਾਇਨ ਪੋਰਟਲ ਦੀ ਪਹੁੰਚ (ਪਾਸਵਰਡ) ਮੰਗਿਆਂ ਹੈ ਤਾਂਕਿ ਬਤੌਰ ਵਿਧਾਇਕ ਉਹ ਆਪਣੇ ਪੱਧਰ ‘ਤੇ ਸੁਨਾਮ ਵਿਖੇ ਔਨਲਾਇਨ ਸੇਵਾ ਕੇਂਦਰ ਸ਼ੁਰੂ ਕਰਨ ਦੇ ਨਾਲ ਨਾਲ ਆਪਣੇ ‘ਸੇਵਾ ਕੇਂਦਰ ਆਨ ਵਹੀਲ’ ਦੀਆਂ ਸੇਵਾਵਾਂ ਵੀ ਆਨਲਾਈਨ ਕਰ ਸਕਣ। ਜਿਸ ਰਾਹੀਂ ਉਨਾਂ ਵਲੋਂ ਲੋਕਾਂ ਦੇ ਦਰ ਉਤੇ ਜਾ ਕੇ ਇਹ ਸੇਵਾਵਾਂ ਦਿੱਤੀਆਂ ਜਾ ਸਕਣ। ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਸੇਵਾ ਕੇਂਦਰ ਔਨਲਾਇਨ ਪੋਰਟਲ ਦੀ ਸਿੱਧੀ ਪਹੁੰਚ ਮੁਹੱਈਆ ਕਰਨ ਦੀ ਬੇਨਤੀ ਕੀਤੀ ਤਾਂ ਕਿ ਨਿੱਕੇ-ਮੋਟੇ ਸਰਕਾਰੀ ਕੰਮਾਂ ਲਈ ਦਫਤਰਾਂ ‘ਚ ਭਟਕ ਅਤੇ ਖੱਜਲ-ਖੁਆਰ ਹੋ ਰਹੇ ਆਮ ਲੋਕਾਂ ਦੀ ਮੁਸ਼ਕਲਾਂ ਹੱਲ ਹੋ ਸਕਣ। ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਉਨਾਂ ਵਲੋਂ ਕੀਤੀ ਜਾ ਰਹੀ ਇਸ ਕਲਿਆਣਕਾਰੀ ਪਹਿਲ ਲਈ ਸਰਕਾਰ ਉਪਰ ਇਕ ਪੈਸੇ ਦਾ ਵੀ ਵਿੱਤੀ ਬੋਝ ਨਹੀਂ ਪਵੇਗਾ ਅਤੇ ਜਨਤਾ ਨੂੰ ਵੀ ਇਹ ਸੇਵਾਵਾਂ ਬਿਲਕੁਲ ਮੁਫਤ ਮੁਹੱਈਆਂ ਕੀਤੀਆਂ ਜਾਣਗੀਆਂ।
ਅਮਨ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੋਲ ਇਹ ਵੀ ਤਜਵੀਜ ਰੱਖੀ ਕਿ ਉਨਾਂ ਦੇ ਇਸ ਤਜਰਬੇ ਨੂੰ ਪਾਇਲਟ ਪ੍ਰੌਜੈਕਟ ਵਜੋਂ ਪਰਖਿਆ ਜਾਵੇ ਅਤੇ ਇਸ ਦੇ ਤਸੱਲੀ ਬੱਖਸ਼ ਨਤੀਜਿਆਂ Àਪਰੰਤ ਹਰੇਕ ਵਿਧਾਨ ਸਭਾ ਹਲਕੇ ‘ਚ ਸੰਬੰਧਿਤ ਵਿਧਾਇਕਾਂ ਰਾਹੀਂ ਇਹ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣ। ਅਮਨ ਅਰੋੜਾ ਨੇ ਕਿਹਾ ਕਿ ਸੇਵਾਂ ਕੇਂਦਰਾਂ ਦਾ ਉਦੇਸ਼ ਆਮ ਲੋਕਾਂ ਲਈ ਕਾਫੀ ਲਾਹੇਵੰਦ ਹੁੰਦਾ ਹੈ ਬਸ਼ਰਤੇ ਇਹ ਸੇਵਾ ਕੇਂਦਰ ਸੇਵਾ ਭਾਵਨਾ ਨਾਲ ਜਨਤਾ ਦੀ ਸੇਵਾ ਕਰਨ। ਉਨਾਂ ਦੀ ਇਸ ਪਹਿਲ ਦਾ ਉਦੇਸ਼ ਵੀ ਲੋਕਾਂ ਨੂੰ ਇਕੋ ਛੱਤ ਥੱਲੇ (ਸਿੰਗਲ ਵਿੰਡੋ) ਬਹੁਭਾਂਤੀਆਂ ਸੇਵਾਵਾਂ ਦੇਣਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਬੇਸ਼ੱਕ ਇਸ ਤਰ•ਾਂ ਦੀਆਂ ਸੇਵਾਵਾਂ ਬੀ.ਐਸ.ਐਲ. ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਕੰਪਨੀ ਰਾਹੀਂ ਕਰ ਰਹੀ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਿਕ ਦਿਹਾਤੀ ਖੇਤਰਾਂ ਦੇ ਬਹੁਤ ਸੇਵਾ ਕੇਂਦਰਾਂ ਨੂੰ ਸਰਕਾਰ ਨੇ ਬੰਦ ਕਰਨ ਦਾ ਫੈਸਲਾ ਲਿਆ ਹੈ। ਜਿਸ ਨਾਲ ਜਿੱਥੇ ਇਹਨਾਂ ਕੇਂਦਰਾਂ ‘ਚ ਛੋਟੀਆਂ-ਮੋਟੀਆਂ ਨੌਕਰੀਆਂ ਕਰ ਰਹੇ ਸੈਂਕੜੇ ਲੋਕ ਬਿਲਕੁਲ ਬੇਰੋਜਗਾਰ ਹੋ ਜਾਣਗੇ, ਉਥੇ ਇਹਨਾਂ ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਲੈਣ ਵਾਲੇ ਆਮ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਅਤੇ ਖੱਜਲ-ਖੁਆਰੀ ਝੱਲਣੀ ਪਵੇਗੀ। ਇਸ ਲਈ ਸਰਕਾਰ ਨੂੰ ਜਿੱਥੇ ਆਪਣੇ ਅਜਿਹੇ ਲੋਕ ਵਿਰੋਧੀ ਅਤੇ ਰੋਜਗਾਰ ਵਿਰੋਧੀ ਫੈਸਲਿਆਂ ਉਪਰ ਨਜਰਸ਼ਾਨੀ ਕਰਨ ਉਪਰੰਤ ਪੰਜਾਬ ਸੇਵਾ ਕੇਂਦਰਾਂ ਦੀਆਂ ਤਰੁਟੀਆਂ ਦੂਰ ਕਰਨੀ ਚਾਹੀਦੀਆਂ ਹਨ। ਅਮਨ ਅਰੋੜਾ ਨੇ ਕਿਹਾ ਕਿ ਲੋਕਾਂ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਸੁਨਾਮ ‘ਚ ਉਨਾਂ (ਅਮਨ ਅਰੋੜਾ) ਦੇ ਸੇਵਾ ਕੇਂਦਰ ਅਤੇ ਦਰ-ਦਰ ਜਾ ਕੇ ਸੇਵਾਵਾਂ ਮੁਹੱਈਆ ਕਰ ਰਹੇ ਸੇਵਾ ਕੇਂਦਰ ਔਨ ਵਹੀਲ ਨੂੰ ਪੰਜਾਬ ਸੇਵਾ ਕੇਂਦਰ ਦੇ ਔਨਲਾਈਨ ਪੋਰਟਲ ਦੀ ਸਿੱਧੀ ਪਹੁੰਚ (ਐਕਸੈਸ) ਦਿੱਤੀ ਜਾਵੇ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...