ਔਰਤ ਵਲ੍ਹੋ ਭੈਣਾਂ ਨਾਲ ਮਿਲ ਕੇ ਪਤੀ ਦਾ ਕਤਲ ਕਰਕੇ ਲਾਸ਼ ਕਾਰ ਵਿਚ ਰੱਖ ਕੇ ਅੱਗ ਲਗਾਈ, ਮਾਮਲਾ ਦਰਜ

ਹੁਸ਼ਿਆਰਪੁਰ 4 ਦਸੰਬਰ (ਵਿਸ਼ਵ ਵਾਰਤਾ)-ਪੁਲਿਸ ਥਾਣਾ ਬੁੱਲ੍ਹੋਵਾਲ ਅਧੀਨ ਆਉਦੇ ਪਿੰਡ ਕੋਟਲਾ ਨੌਧ ਸਿੰੰਘ ਦੀ ਇਕ ਔਰਤ ਵਲੋ ਆਪਣੀਆਂ ਭੈਣਾ ਨਾਂਲ ਮਿਲ ਕੇ ਆਪਣੇ ਹੀ ਪਤੀ ਨੂੰ ਸਾਜਿਸ਼ ਤਹਿਤ ਕਾਰ ਵਿਚ ਅੱਗ ਲਾਕੇ ਮਾਰ ਦੇਣ ਸਬੰਧੀ ਮਾਮਲਾ ਦਰਜ ਕੀਤਾ ਹੈ। ਇਸ ਸੰਬਧੀ ਲਿਖਾਈ ਰਿਪੋਰਟ ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਸੋਮ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਨਾਗਰਾ ਥਾਣਾ ਦਸੂਹਾ ਦਾ ਵਿਆਹ ਜਸਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਕੋਟਲਾ ਨੌਧ ਸਿੰਘ ਨਾਲ 20 ਸਾਲ ਪਹਿਲਾ ਹੋਇਆ ਤੇ ਘਰ ਜੁਆਈ ਵਜੋ ਪਿੰਡ ਕੋਟਲੇ ਹੀ ਰਹਿ ਰਿਹਾ ਸੀ। ਇਸ ਸੰਬਧੀ ਪੁਲਿਸ ਥਾਣਾ ਬੁੱਲ੍ਹੋਵਾਲ ਵਿਚ ਲਿਖਾਈ ਰਿਪੋਰਟ ਵਿਚ ਮਿ੍ਰਤਕ ਦੇ ਭਰਾ ਸਤਨਾਮ ਸਿੰਘ ਪੁੱਤਰ ਚੰਨਣ ਸਿੰਘ ਨੇ ਕਿਹਾ ਕਿ ਬੀਤੀ ਰਾਤ ਸਾਨੂੰ ਜਸਪ੍ਰੀਤ ਕੌਰ ਦਾ ਫੋਨ ਆਇਆ ਕਿ ਤੁਹਾਡਾ ਭਰਾ ਸਾਨੂੰ ਮਾਰਦਾ ਕੁੱਟਦਾ ਹੈ ਇਸ ਨੂੰ ਸਮਝਾਓ। ਪਰ ਦੇਰ ਰਾਤ ਇਨ੍ਹਾਂ ਮੇਰੇ ਭਰਾ ਨੂੰ ਮਾਰ ਕੇ ਕਾਰ ਵਿਚ ਰੱਖ ਕੇ ਆਪ ਹੀ ਅੱਗ ਲਗਾ ਦਿੱਤੀ ਹੈ। ਜਿਸ ਕਾਰਨ ਮੇਰੇ ਭਰਾ ਦੀ ਮੌਤ ਹੋਈ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ ਐਸ.ਆਈ ਤੇ ਕੁਲਵੰਤ ਸਿੰਘ ਏ. ਐਸ.ਆਈ ਨੇ ਦੱਸਿਆ ਕਿ ਮਿ੍ਰਤਕ ਸੋਮ ਸਿੰਘ ਦੇ ਭਰਾ ਵਲ੍ਹੋ ਲਿਖਾਈ ਰਿਪੋਰਟ ਅਨੁਸਾਰ ਜਸਪ੍ਰੀਤ ਕੌਰ, ਸੁਨੀਤ ਕੌਰ ਅਤੇ ਪੁਨੀਤ ਕੌਰ ਤਿੰਨਾਂ ਭੈਣਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਹਾਜਰ ਪਿੰਡ ਕੋਟਲਾ ਨੌਧ ਸਿੰਘ ਵਾਸੀਆਂ ਵਿਚ ਸਾਬਕ ਸਰਪੰਚ ਜਸਵੀਰ ਸਿੰਘ, ਸਾਬਕ ਸਰਪੰਚ ਹਰਿੰਦਰ ਸਿੰਘ ਬੈਂਸ, ਬਲਜਿੰਦਰ ਸਿੰਘ, ਸ਼ਾਮ ਸਿੰਘ, ਮਦਨ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਨੇ ਕਿਹਾ ਕਿ ਪਰਚੇ ਵਿਚ ਲਿਖਾਈਆ ਗਈਆਂ ਕੁੜੀਆਂ ਬੇਕਸੂਰ ਹਨ ਇਸ ਸਬੰਧੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਉਨ੍ਹਾਂ ਜਿਲ੍ਹਾ ਪ੍ਰਸ਼ਸ਼ਾਨ ਤੋਂ ਇਨਸਾਫ ਦੀ ਮੰਗ ਕਰਦਿਆ ਦਰਜ ਕੀਤੇ ਮੁਕੱਦਮੇ ਨੂੰ ਖਾਰਜ ਕਰਨ ਦੀ ਅਪੀਲ ਵੀ ਕੀਤੀ ਗਈ।






















