ਸ਼੍ਰੋਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ 13 ਦਸੰਬਰ ਨੂੰ ਸ਼੍ਰੀ ਅੰਮ੍ਰਿਤਸਰ ਵਿਖੇ- ਨਿਧੱੜਕ ਸਿੰਘ ਬਰਾੜ

ਸ਼੍ਰੀ ਅੰਮ੍ਰਿਤਸਰ, 3 ਦਸੰਬਰ (ਵਿਸ਼ਵ ਵਾਰਤਾ)-ਅੱਜ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਕੌਮੀ ਬੁਲਾਰੇ ਅਤੇ ਸੈਮੀਨਾਰ ਦੇ ਪਾਰਟੀ ਵਲੋਂ ਕੋਆਰਡੀਨੇਟਰ ਸ: ਨਿਧੜਕ ਸਿੰਘ ਬਰਾੜ ਨੇ ਪਾਰਟੀ ਦੀ ਜ਼ਿਲਾ ਅਮ੍ਰਿਤਸਰ ਦੀ ਲੀਡਰਸ਼ਿਪ ਭਾਈ ਮੋਹਕਮ ਸਿੰਘ, ਸ: ਮਨਜੀਤ ਸਿੰਘ ਭੋਮਾ, ਐਡਵੋਕੇਟ ਸ: ਜਸਬੀਰ ਸਿੰਘ ਘੁੰਮਣ, ਸ: ਸਤਨਾਮ ਸਿੰਘ ਮਨਾਵਾਂ, ਸ: ਦਲਜੀਤ ਸਿੰਘ ਲਾਲਪੁਰਾ, ਪ੍ਰਿੰਸੀਪਲ ਸ: ਸਰਦੀਪ ਸਿੰਘ ਅਟਾਰੀ, ਸ: ਅਮਰਪਾਲ ਸਿੰਘ ਖੈਹਿਰਾ, ਸ: ਪਰਦੀਪ ਸਿੰਘ ਵਾਲੀਆ ਅਤੇ ਜਸਵੀਰ ਸਿੰਘ ਮੰਡਿਆਲਾ ਨਾਲ ਵਿਚਾਰ ਚਰਚਾ ਤੋਂ ਬਾਅਦ ਓਪਰੋਕਤ ਆਗੂਆਂ ਨੂੰ ਸੈਮੀਨਾਰ ਦੀ ਸਾਰੀ ਜੁਮੇਵਾਰੀ ਸੌਂਪ ਕਿ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੌਮਣੀ ਅਕਾਲੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਆਪਣੇ ਸ਼ਾਨਾਮੱਤੇ ਇਤਿਹਾਸ ਦੀ ਪੜਚੋਲ ਲਈ ਇਕ ਸੈਮੀਨਾਰ 13 ਦਸੰਬਰ 2020 ਦਿਨ ਐਤਵਾਰ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ ਹੈ । ਇਸ ਸੈਮੀਨਾਰ ਦਾ ਵਿਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਲੰਘਿਆ , ਵਰਤਮਾਨ ਤੇ ਭਵਿੱਖ ਹੋਵੇਗਾ । ਇਸ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੋ਼ ਅਕਾਲੀ ਦਲ ( ਡੈਮੋਕ੍ਰੇਟਿਕ ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਜੀ ਢੀਡਸਾ ਕਰਨਗੇ।ਇਸ ਸੈਮੀਨਾਰ ਨੂੰ ਸਿੱਖ ਪੰਥ ਦੇ ਮਹਾਨ ਵਿਦਵਾਨ ਸੰਬੋਧਨ ਕਰਨਗੇ। ਇਸ ਸੈਮੀਨਾਰ ਵਿੱਚ ਸ਼੍ਰੋ ਅਕਾਲੀ ਦਲ ਵੱਲੋ ਨਨਕਾਣਾ ਸਾਹਿਬ ਦੇ ਮੋਰਚੇ ਤੋਂ ਲੈ ਕੇ ਧਰਮਯੁੱਧ ਮੋਰਚੇ ਤੱਕ ਸਿੱਖ ਧਰਮ , ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਲਈ ਕੀਤੇ ਗਏ ਸੰਘਰਸ਼ ਅਤੇ ਬਾਨੀ ਪ੍ਰਧਾਨ ਸ: ਸੁਰਮੁੱਖ ਸਿੰਘ ਝਬਾਲ ਤੋਂ ਲੈ ਕੇ ਅੱਜ ਤੱਕ ਦੇ ਪ੍ਰਧਾਨ ਸਾਹਿਬਾਨ ਤੱਕ ਦੀ ਸ਼ਖਸ਼ੀਅਤ ਅਤੇ ਸਭਨਾਂ ਦਾ ਸ਼੍ਰੋ ਅਕਾਲੀ ਦਲ ਪ੍ਰਤੀ ਯੋਗਦਾਨ ਆਦਿ ਵਿਸ਼ਿਆ ਉੱਪਰ ਵਿਚਾਰ ਚਰਚਾ ਵੀ ਹੋਵੇਗੀ।
14 ਦਸੰਬਰ 1920 ਵਿੱਚ ਕੌਮ ਅਤੇ ਦੇਸ਼ ਸਾਹਮਣੇ ਦਰਪੇਸ਼ ਚਨੌਤੀਆ ਦੇ ਹੱਲ ਲਈ ਉਸ ਸਮੇਂ ਦੇ ਸਿੱਖ ਆਗੂਆਂ ਵੱਲੋ ਕੌਮ ਲਈ , ਗੁਰੂ ਆਸ਼ੇ ਅਨੁਸਾਰ ਚੱਲਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ। ਜਿਸ ਨੇ ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਕਰਕੇ ਆਜਾਦੀ ਦੀ ਲੜ੍ਹਾਈ ਤੱਕ ਹਰ ਫਰੰਟ ਤੇ ਕੌਮ ਨੂੰ ਅਗਵਾਈ ਦਿੱਤੀ। ਆਜ਼ਾਦੀ ਦੇ ਬਾਅਦ ਕੌਮ ਅੱਗੇ ਨਵੀਆਂ ਚਨੌਤੀਆਂ ਆਈਆਂ। ਸ਼੍ਰੋ ਅਕਾਲੀ ਦਲ ਨੂੰ ਦੇਸ਼ ਦੇ ਮੌਜੂਦਾ ਹੁਕਮਰਾਨਾਂ ਨਾਲ ਫਿਰ ਨਵੇਂ ਸਿਰੇ ਤੋਂ ਲੜ੍ਹਾਈ ਲੜਨੀ ਪਈ ਤਾਂ ਕਿ ਪੰਜਾਬ ਦੇ ਹਰ ਬਸ਼ਿੰਦੇ ਦਾ ਧਰਮ , ਇੱਜ਼ਤ -ਆਬਰੂ ਸੁਰੱਖਿਅਤ ਰਹੇ।
ਭਾਵੇ ਪਿਛਲੇ 100 ਸਾਲਾਂ ਵਿਚੋਂ ਜਿੰਨਾ ਸਮਾਂ ਸ਼੍ਰੋ ਅਕਾਲੀ ਦਲ ਦੀ ਅਗਵਾਈ ਪੰਥਕ ਦਿੱਖ ਵਾਲੇ ਵਿਦਵਾਨ , ਤਿਆਗੀ ਅਤੇ ਕੌਮ-ਪ੍ਰਸਤ ਜਰਨੈਲਾਂ ਦੇ ਹੱਥ ਵਿੱਚ ਰਹੀ ਤਾਂ ਉਨ੍ਹਾ ਸਮਾਂ ਕੌਮ ਵੀ ਸ਼੍ਰੋ ਅਕਾਲੀ ਦਲ ਨੂੰ ਆਪਣਾ ਅਤੇ ਪੰਥਕ ਦਲ ਕਹਿ ਕੇ ਮਾਣ ਮਹਿਸੂਸ ਕਰਦੀ ਰਹੀ । ਫਿਰ ਸਮੇਂ ਨੇ ਅਜਿਹੀ ਚਾਲ ਬਦਲੀ ਜਦੋਂ ਪਾਰਟੀ ਤੇ ਕਾਬਜ ਧੜੇ ਨੇ75 ਵਰ੍ਹੇ ਪੂਰੇ ਹੋਣ ਤੇ ਰਾਜਸੀ ਲਾਲਸਾ ਅਧੀਨ ਆਪਣਾ ਪੰਥਕ ਸਵਰੂਪ ਵੀ ਬਦਲ ਲਿਆ ਅਤੇ ਇੱਕ ਪਰਿਵਾਰ ਵਲੋਂ ਪੂਰੀ ਤਰ੍ਹਾ ਕਬਜ਼ਾ ਕਰਕੇ ਅਕਾਲੀ ਦਲ ਨੂੰ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਤਰਾਂ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ, ਪਾਰਟੀ ਵਿੱਚੋਂ ਜਮਹੂਰੀਅਤ ਖਤਮ ਕਰਕੇ ਕੁਰਬਾਨੀ ਕਰਨ ਵਾਲੇ ਜੱਥੇਦਾਰ ਪਾਸੇ ਕਰਕੇ ਵਿਉਪਾਰੀ ਕਿਸਮ ਦੇ ਚਾਪਲੂਸ ਲੋਕ ਅੱਗੇ ਲਿਆਂਦੇ ਗਏ। ਅਖੀਰ ਤਾਂ ਉਸ ਸਮੇਂ ਹੋ ਗਈ ਜਦ ਸ਼੍ਰੋ ਅਕਾਲੀ ਦਲ, ਜਿਸ ਦੀ ਸਥਾਪਨਾ ਹੀ ਪੰਥ ਨੂੰ ਪ੍ਰਫੁੱਲਤ ਕਰਨ ਲਈ ਹੀ ਕੀਤੀ ਗਈ ਸੀ ਦੀ ਸਰਕਾਰ ਹੁੰਦਿਆ , ਅਕਾਲੀ ਦਲ ਦਾ ਪ੍ਰਧਾਨ ਜਿਸ ਸਮੇਂ ਗ੍ਰਹਿ ਮੰਤਰੀ ਸੀ ਉਸ ਸਮੇ *ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ- ਅਦਬੀ ਵਰਗੀਆ ਦੁੱਖਦਾਈ ਘਟਨਾਵਾਂ ਦੋਸ਼ੀਆ ਵੱਲੋ ਬੇ ਖੌਫ ਹੋ ਕੇ ਕੀਤੀਆਂ ਗਈਆ* । *ਸਰਕਾਰ ਦੋਸ਼ੀਆ ਨੂੰ ਸਜਾਵਾਂ ਦੀ ਥਾਂ ਬਚਾਉਦੀ ਨਜ਼ਰ ਆਈ* । ਪਰ ਪੰਜਾਬ ਦੇ ਅਣਖੀਂ ਲੋਕਾਂ ਨੇ ਆਪਣਾ ਫਰਜ਼ ਸਮਝਿਆ ਅਤੇ ਪੰਜਾਬ ਤੇ ਪੰਥ ਦੇ ਭਖਦੇ ਮਸਲਿਆਂ ਤੋਂ ਕਿਨਾਰਾ ਕਰ ਗਈ ਲੀਡਰਸ਼ਿਪ ਨੂੰ ਉਹਨਾਂ ਦੀ ਅਸਲੀ ਥਾਂ ਦਿਖਾ ਦਿੱਤੀ । 100 ਸਾਲ ਦੇ ਰਾਜਸੀ ਇਤਿਹਾਸ ਦੀ ਮਾਲਿਕ ਪਾਰਟੀ ਸ਼੍ਰੋ ਅਕਾਲੀ ਦਲ ਵਿਰੋਧੀ ਪਾਰਟੀ ਵੀ ਨਹੀਂ ਬਣ ਸਕਿਆ।
ਹੁਣ ਪੰਜਾਬ ਦੇ ਫਿਕਰਮੰਦ ਲੋਕਾਂ ਨੂੰ ਚਿੰਤਾ ਹੋਈ ਕਿ ਸ਼੍ਰੋ ਅਕਾਲੀ ਦਲ ਜਿਸ ਨੂੰ ਸਾਡੇ ਬਜੁਰਗਾਂ ਨੇ ਆਪਣੀਆ ਕੁਰਬਾਨੀਆ ਦੇ ਕੇ ਹੋਂਦ ਵਿੱਚ ਲਿਆਂਦਾ ਹੋਵੇ। ਉਸ ਨੂੰ ਕਿਵੇਂ ਅਨਜਾਣ ਹੱਥਾਂ ਵਿੱਚ ਖਤਮ ਕਰਨ ਲਈ ਛੱਡਿਆ ਜਾ ਸਕਦਾ ? ।
ਇਸ ਕਰਕੇ ਸ਼੍ਰੋ ਅਕਾਲੀ ਦਲ ਦੇ ਅਸਲੀ ਵਾਰਸ ਵਜੋਂ ਸ਼੍ਰੋ ਅਕਾਲੀ ਦਲ (ਡੈਮੋਕ੍ਰੇਟਿਕ ) ਹੋਂਦ ਵਿੱਚ ਲਿਆਂਦਾ ਗਿਆ। ਜਿਸ ਦੀ ਅਗਵਾਈ ਇੱਕ ਤਜਰਬੇਕਾਰ , ਇਮਾਨਦਾਰ ਸ਼ਖਸ਼ੀਅਤ ਸ: ਸੁਖਦੇਵ ਸਿੰਘ ਜੀ ਢੀਡਸਾ ਨੂੰ ਸੌਂਪੀ ਗਈ । ਜੋ ਪੂਰੀ ਤਨਦੇਹੀ ਨਾਲ ਸ਼੍ਰੋ ਅਕਾਲੀ ਦਲ ਨੂੰ ਮੁੜ ਜਮਹੂਰੀਅਤ ਤਰੀਕੇ ਨਾਲ ਚੜਦੀ ਕਲ੍ਹਾ ਵਿੱਚ ਲਿਆਉਣ ਲਈ ਇੱਕ ਵਧੀਆ ਟੀਮ ਸੰਗਠਤ ਕਰ ਰਹੇ ਹਨ। ਇਸੇ ਲੜੀ ਤਹਿਤ ਹੀ ਅਜਿਹੇ ਸੈਮੀਨਾਰ ਕਰਕੇ ਵਿਦਵਾਨਾਂ, ਬੁੱਧੀਜੀਵੀਆਂ ਦੇ ਉਸਾਰੂ ਵਿਚਾਰ ਸੰਗਤ ਤੱਕ ਪਹੁੰਚਾਉਣੇ ਅਤੇ ਉਹਨਾਂ ਵਿਚਾਰਾਂ ਤੇ ਅਮਲ ਕਰਕੇ ਪੰਜਾਬ ਨੂੰ ਨਵੀਆਂ ਲੀਹਾਂ ਵੱਲ ਲਿਜਾਣਾ ਸ਼੍ਰੋ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਮੁੱਖ ਤਰਜੀਹ ਹੈ ।




















