ਮਾਸਕ ਨਾ ਪਹਿਨਣ ਵਾਲਿਆਂ ਦੇ ਲਈ ਗੁਜਰਾਤ ਹਾਈ ਕੋਰਟ ਦਾ ਅਨੋਖਾ ਫਰਮਾਨ, ਪੜੋ ਕੀ ਹੈ ਫਰਮਾਨ

ਚੰਡੀਗੜ੍ਹ,3 ਦਸੰਬਰ(ਵਿਸ਼ਵ ਵਾਰਤਾ)- ਗੁਜਰਾਤ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਬਿਨਾਂ ਮਾਸਕ ਪਹਿਨੇ ਬਾਹਰ ਘੁੰਮਣ ਅਤੇ ਸਰਵਜਨਿਕ ਸਥਾਨਾਂ ਤੇ ਸਾਮਾਜਿਕ ਦੂਰੀ ਸੰਬੰਧੀ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਕੋਰੋਨਾ ਰੋਗੀਆਂ ਦੀ ਦੇਖਭਾਲ ਦੇ ਲਈ ਬਣੇ ਕੋਵਿਡ ਕੇਂਦਰਾਂ ਵਿੱਚ ਸਮਾਜਿਕ ਸੇਵਾ ਦੇ ਲਈ ਲਗਾਇਆ ਜਾਵੇ। ਮੁਖ ਜੱਜ ਬਿਕਰਮ ਨਾਥ ਦੀ ਅਗਵਾਈ ਵਾਲੀ ਖੰਡਪੀਠ ਨੇ ਇਕ ਜਨਹਿੱਤ ਅਰਜੀ ਦੀ ਸੁਣਵਾਈ ਦੇ ਦੌਰਾਨ ਇਹ ਨਿਰਦੇਸ਼ ਦਿੱਤਾ ਹੈ।

ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਕੇਂਦਰਾਂ ਵਿੱਚ ਪੰਜ ਤੋਂ ਪੰਦਰਾਂ ਦਿਨਾਂ ਤੱਕ ਰੋਜ਼ ਚਾਰ ਤੋਂ ਛੇ ਘੰਟੇ ਤੱਕ ਸਫਾਈ, ਖਾਣਾ ਬਣਾਉਣ ,ਡਾਟਾ ਅਤੇ ਹੋਰ ਰਿਕਾਰਡ ਸੰਬੰਧੀ ਅਤੇ ਗੈਰ ਮੈਡੀਕਲ ਸੇਵਾ ਦੇ ਕੰਮ ਵਿਚ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਦੇ ਸਮੇਂ ਉਮਰ, ਲਿੰਗ ਆਦਿ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਕੋਰੋਨਾ ਦੇ ਫਿਰ ਤੋਂ ਵੱਧ ਰਹੇ ਪ੍ਰਭਾਵ ਨੂੰ ਵੇਖਦੇ ਹੋਏ ਰਾਜ ਸਰਕਾਰ ਨੇ ਸਰਵਜਨਿਕ ਥਾਵਾਂ ਤੇ ਮਾਸਕ ਨਾ ਪਹਿਨਣ ਵਾਲਿਆਂ ਦੀ ਜ਼ੁਰਮਾਨੇ ਦੀ ਰਾਸ਼ੀ ਵਧਾ ਕੇ 1000 ਰੁਪਏ ਕਰ ਦਿੱਤੀ ਹੈ।