ਕੋਹਲੀ ਨੇ ਵਨ-ਡੇ ਵਿੱਚ ਸਚਿਨ ਦਾ ਤੋੜਿਆ ਰਿਕਾਰਡ

12000 ਰਨ ਬਣਾਏ ਸਭ ਤੋਂ ਤੇਜ਼
ਦਿੱਲੀ, 2 ਦਸੰਬਰ(ਵਿਸ਼ਵ ਵਾਰਤਾ)- ਕੇਨਬਰਾ ਵਿੱਚ ਕੈਪਟਨ ਵਿਰਾਟ ਕੋਹਲੀ ਨੇ ਇਕ ਵੱਡੀ ਜਿੱਤ ਹਾਸਿਲ ਕੀਤੀ ਹੈ। ਆਈਸੀਸੀ ਰੈਂਕਿੰਗ ਵਿੱਚ ਦੁਨੀਆਂ ਦੇ ਨੰਬਰ ਇਕ ਬੱਲੇਬਾਜ਼ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਦੇ ਖਿਲਾਫ ਕੇਨਬਰਾ ਵਿੱਚ 23 ਰਨ ਬਣਾਉਂਦੇ ਹੀ ਵਨ-ਡੇ ਇੰਟਰਨੈਸ਼ਨਲ ਵਿੱਚ ਸਭ ਤੋਂ ਤੇਜ਼ 12000 ਰਨ ਪੂਰੇ ਕਰਨ ਦਾ ਵਰਲਡ ਰਿਕਾਰਡ ਵੀ ਆਪਣੇ ਨਾਮ ਕਰ ਲਿਆ ਹੈ। 32 ਸਾਲ ਦੇ ਵਿਰਾਟ ਕੋਹਲੀ ਸਭ ਤੋਂ ਘੱਟ ਪਾਰੀਆਂ (242) ਵਿੱਚ ਇਹ ਜਿੱਤ ਪ੍ਰਾਪਤ ਕਰਨ ਵਾਲੇ ਬੱਲ਼ੇਬਾਜ਼ ਬਣ ਗਏ ਹਨ। ਉਹਨਾਂ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜਿਹਨਾਂ ਨੇ ਆਪਣੇ 12000 ਰਨ ਪੂਰੇ ਕਰਨ ਲਈ 300 ਪਾਰੀਆਂ ਖੇਡੀਆਂ ਸਨ।






















