ਰਾਜਧਾਨੀ ਵਿੱਚ ਜਾਰੀ ਹੈ ਕੋਵਿਡ-19 ਦਾ ਕਹਿਰ

ਦਿੱਲੀ, 28 ਨਵੰਬਰ(ਵਿਸ਼ਵ ਵਾਰਤਾ)- ਰਾਜਧਾਨੀ ਦਿੱਲੀ ਵਿੱਚ ਸ਼ੁਕਰਵਾਰ ਨੂੰ ਇਕ ਵਾਰ ਪਿਛਲੇ ਦਿਨ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਦੁਆਰਾ ਜਾਰੀ ਬੁਲੇਟਿਨ ਦੇ ਮੁਤਾਬਕ ਦਿੱਲੀ ਵਿੱਚ 27 ਨਵੰਬਰ, ਨੂੰ 5,482 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ 98 ਮਰੀਜ਼ਾਂ ਦੀ ਮੌਤ ਹੋ ਗਈ ਹੈ। ਬੀਤੇ 24 ਘੰਟਿਆਂ ਵਿੱਚ 5,937 ਮਰੀਜ ਠੀਕ ਵੀ ਹੋਏ ਹਨ। ਜਿਸ ਤੋਂ ਬਾਅਦ ਦਿੱਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ 38,181 ਹੋ ਗਈ ਹੈ। ਦੇਸ ਵਿੱਚ ਕੋਰੋਨਾ ਪ੍ਰਭਾਵ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 31 ਦਸੰਬਰ ਤੱਕ ਨਵੀਂ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ। ਜਿਸ ਦੇ ਮੁਤਬਕ ਰਾਜਾਂ ਨੂੰ ਨਾਈਟ ਕਰਫਿਊ ਲਗਾਉਣ ਦੀ ਅਜ਼ਾਦੀ ਹੈ । ਰਾਜਧਾਨੀ ਦਿੱਲੀ ਵਿੱਚ ਬਾਹਰ ਤੋਂ ਆਉਣ ਵਾਲਿਆਂ ਲਈ ਰੈਪਿਡ ਟੈਸਟਿੰਗ ਵੀ ਤੇਜ਼ ਕਰ ਦਿੱਤੀ ਗਈ ਹੈ ਤੇ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਆਈਸੀਯੂ ਬੈਡਸ ਲਗਾਉਣ ਦੀ ਵੀ ਤਿਆਰੀ ਹੈ।