
ਮਾਂ ਨੇ ਆਪਣੀਆਂ ਚਾਰ ਬੱਚੀਆਂ ਨੂੰ ਮਾਰ ਕੇ ਖੁਦ ਵੀ ਕੀਤੀ ਮਰਨ ਦੀ ਕੋਸ਼ਿਸ਼
ਚੰਡੀਗੜ੍ਹ,27 ਨਵੰਬਰ(ਵਿਸ਼ਵ ਵਾਰਤਾ)- ਹਰਿਆਣਾ ਦੇ ਮੈਵਾਤ ਇਲਾਕੇ ਦੇ ਇਕ ਪਿੰਡ ਵਿੱਚ ਪਿਪਰੌਲੀ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਘਟਨਾ ਵਾਪਰੀ, ਜਦੋਂ ਇਕ ਮਾਂ ਨੇ ਆਪਣੀਆਂ ਚਾਰ ਬੇਟੀਆਂ ਜਿਨਾਂ ਦੀ ਉਮਰ ਸੱਤ ਸਾਲ,ਚਾਰ ਸਾਲ,ਤਿੰਨ ਸਾਲ ਅਤੇ ਚੋਥੀ ਚਾਰ ਮਹੀਨਿਆਂ ਦੀ ਸੀ, ਨੂੰ ਮਾਰ ਕੇ ਆਪਣਾ ਗਲਾ ਵੀ ਕੱਟਣ ਦੀ ਕੋਸ਼ਿਸ਼ ਕੀਤੀ। ਪਰੰਤੂ ਮਾਂ ਨੂੰ ਸਖ਼ਤ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਥੇ ਕਿ ਉਸਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਬੱਚੀਆਂ ਦੇ ਪਿਤਾ ਖੁਰਸ਼ੀਦ ਦੀ ਸ਼ਿਕਾਇਤ ਤੇ ਮਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਮਾਂ ਚਾਰ ਬੱਚੀਆਂ ਦੇ ਜਨਮ ਤੋਂ ਕਾਫੀ ਪਰੇਸ਼ਾਨ ਸੀ।




















