ਟਰੈਕਟਰ, ਟਰਾਲੀਆਂ ਤੇ ਗੱਡੀਆਂ ਦੇ ਵਿਸ਼ਾਲ ਕਾਫਲੇ ਚ’ ਦਿੱਲੀ ਨੂੰ ਸੈਕੜੇ ਕਿਸਾਨਾ ਦਾ ਜਥਾ ਰਵਾਨਾ :- ਕਿਸਾਨ ਜਥੇਬੰਦੀਆਂ
ਹੁਸ਼ਿਆਰਪੁਰ, 25 ਨਵੰਬਰ ( ਵਿਸ਼ਵ ਵਾਰਤਾ ) 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਲਾਚੋਵਾਲ ਟੋਲ ਪਲਾਜੇ ਦਾ ਮੋਰਚਾ ਅੱਜ 45 ਵੇ ਦਿਨ ਵਿਚ ਦਾਖਲ ਹੋ ਗਿਆ,ਅੱਜ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਵਲੋਂ ਟਰੈਕਟਰ ਟਰਾਲੀਆਂ ਗੱਡੀਆਂ ਦੇ ਵਿਸ਼ਾਲ ਕਾਫਲੇ ਤੇ ਦਿੱਲੀ ਨੂੰ ਕੂਚ ਕਰ ਦਿੱਤਾ ਗਿਆ, ਦਿੱਲੀ ਕੂਚ ਲਈ ਦੋ ਮਹੀਨੇ ਦਾ ਰਾਸ਼ਣ ਪਾਣੀ, ਕਿਸਾਨ ਦਵਾਈਆਂ, ਹੋਰ ਜਰੂਰੀ ਸਮਾਨ , ਤੇ ਕਿਸਾਨਾਂ ਦੇ ਅੰਦੋਲਨ ਨਾਲ ਜੁੜੀ ਹਰ ਖਬਰ ਨੂੰ ਸੋਸ਼ਲ ਮੀਡੀਆ ਤੇ ਅਪਡੇਟ ਕਰਨ ਲਈ ਵਾਈ ਫਾਈ ਦੀ ਸਹੂਲਤ ਵੀ ਦਿੱਤੀ ਗਈ ਹੈ,ਇਸ ਮੌਕੇ ਗੁਰਦੀਪ ਸਿੰਘ ਖੁਣਖੁਣ, ਉਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ਲਾਚੋਵਾਲ, ਸਵਰਨ ਸਿੰਘ ਧੁੱਗਾ, ਪਰਮਿੰਦਰ ਸਿੰਘ ਪੰਨੂ, ਹਰਪ੍ਰੀਤ ਸਿੰਘ ਲਾਲੀ, ਜਸਵੀਰ ਸਿੰਘ ਚੱਕੋਵਾਲ,ਅਕਬਰ ਸਿੰਘ ਬੂਰੇ ਜੱਟਾਂ, ਦਵਿੰਦਰ ਸਿੰਘ ਕੱਕੋ,ਦੀ ਅਗਵਾਈ ਵਿਚ ਕਾਫਲਾ ਦਿੱਲੀ ਨੂੰ ਰਵਾਨਾ ਕੀਤਾ ਗਿਆ,ਉੱਪਰੋਕਤ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਬਿੱਕਰ ਸਿੰਘ ਸ਼ੇਰਪੁਰ ਦੀ ਅਗਵਾਈ ਹੇਠ ਸ਼ੇਰਪੁਰ ਕੱਚਾ ਪਿੰਡ ਤੋ 21,800 ਰੁਪਏ ਕੋਠੇ ਜੱਟਾਂ ਪਿੰਡ ਵਲੋਂ 25000 ਰੁਪਾਏ ਦੇਸ਼ ਰਾਜ ਧੁੱਗਾ ਵੱਲੋਂ 7000 ਰੁਪਏ, ਸੋਹਣ ਸਿੰਘ ਮੁਲਤਾਨੀ ਵਲੋਂ 3200 ਰੁਪਏ, ਮੁਰਾਦਪੁਰ ਨਰਿਆਲਾ ਨਗਰ ਵਲੋਂ ਰਾਮ ਸਿੰਘ ਦੀ ਅਗਵਾਈ ਵਿਚ 18000 ਰੁਪਾਏ ਹਰਵਿੰਦਰ ਸਿੰਘ ਕੰਗ ਮਾਈ ਵਲੋਂ 5000 ਰੁਪਏ, ਜਸਵੀਰ ਸਿੰਘ ਨੀਲਾ ਨਰੋਆ 1500 ਰੁਪਏ,10,300 ਧੁੱਗਾ ਨਗਰ ਵਲੋਂ, ਬੇਗਮਪੁਰ ਜੰਡਿਆਲਾ ਵਲੋਂ 10,100 ਗੁਰਦੀਪ ਸਿੰਘ ਪੰਡੋਰੀ ਖਜੂਰ 1000 ਰੁਪਏ, ਰਣਜੀਤ ਸਿੰਘ ਬੂਰੇ ਜੱਟਾਂ ਵਲੋਂ 1000 ਰੁਪਏ ਦੀ ਸੇਵਾ ਕੀਤੀ ਗਈ,ਇਸ ਮੋਕੇ ਕੁਲਜੀਤ ਸਿੰਘ ਧਾਮੀ ਨੂਰਪੁਰ, ਹਰਵੇਲ ਸਿੰਘ ਅਧਿਕਾਰੇ, ਅਰਵਿੰਦਰ ਸਿੰਘ ਬੂਰੇ ਜੱਟਾਂ, ਸੁਖਜੀਤ ਅੱਭੋਵਾਲ, ਜਗਦੀਪ ਸਿੰਘ ਬੈਂਸ, ਬਾਬਾ ਦਵਿੰਦਰ ਸਿੰਘ, ਜਸਵੀਰ ਸਿੰਘ,ਜਗਤ ਸਿੰਘ, ਸਰਬਜੀਤ ਨਰਿਆਲਾ, ਹਰਪ੍ਰੀਤ ਪੰਡੋਰੀ ਖਜੂਰ,ਹਰਮੇਲ ਸਿੰਘ ਖੱਖ, ਹਰਜੀਤ ਸਿੰਘ ਨੰਗਲ, ਜਗੀਰ ਸਿੰਘ,ਚਰਨ ਸਿੰਘ, ਹਰਭਜਨ ਸਿੰਘ ਗੁਰਬਚਨ ਸਿੰਘ, ਸਤਵੰਤ ਸਿੰਘ,ਸਰਨਾਗਰ ਸਿੰਘ ਜਗਜੀਤ ਸਿੰਘ ਬੇਗਮਪੁਰ,ਮੇਜਰ ਸਿੰਘ ਨੋਸਹਿਰਾ,ਮਦਨ ਲਾਲ, ਮਹਿੰਦਰ ਸਿੰਘ, ਬਲਵੀਰ ਸਿੰਘ ਬੱਗੇਵਾਲ, ਸਤਨਾਮ ਸਿੰਘ, ਚਰਨਜੀਤ ਸੰਧਰਾ, ਬਾਬਾ ਬਲਵੀਰ ਸਿੰਘ, ਤਰਕਸ਼ੀਲ ਸੁਸਾਇਟੀ ਭੂੰਗਾ ਤੋਂ ਸਤਨਾਮ ਸਿੰਘ, ਵਰਿੰਦਰ ਸਿੰਘ,ਪ੍ਰਗਟ ਸਿੰਘ,ਮੋਰਪਾਲ,ਉਮੇਸ,ਬਲਬੀਰ ਸਿੰਘ, ਸੁਰਿੰਦਰ ਬਿੱਟੂ, ਸੁਰਜੀਤ ਸਿੰਘ, ਬਲਵਿੰਦਰ ਸਿੰਘ,ਕਰਨੈਲ ਸਿੰਘ,ਮਾਂ ਹਰਜਾਪ ਸਿੰਘ,ਮਾਂ ਜਸਵੰਤ ਸਿੰਘ,ਮਾਂ ਮਦਨ ਲਾਲ ਤੇ ਵੱਡੀ ਗਿਣਤੀ ਵਿੱਚ ਇਲਾਕੇ ਤੋਂ ਆਏ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਨੇ ਹਾਜ਼ਰ ਸਨ ।