ਅੰਮ੍ਰਿਤਸਰ, 21 ਦਸੰਬਰ (ਵਿਸ਼ਵ ਵਾਰਤਾ) – ਜਥੇਦਾਰ ਅਕਾਲ ਤਖਤ ਸਾਹਿਬ ਨੇ ਸ਼ਹੀਦੀ ਜੋੜ ਮੇਲੇ ਦੌਰਾਨ ਸਿਆਸੀ ਸਟੇਜ ਨਾ ਲਗਾਉਣ ਲਈ ਸਾਰੀਆਂ ਪਾਰਟੀਆਂ ਨੂੰ ਆਦੇਸ਼ ਜਾਰੀ ਕੀਤਾ ਹੈ| ਸਿੰਘ ਸਾਹਿਬ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਉਹ ਰਾਜਨੀਤਿਕ ਸਟੇਜਾਂ ਨਾ ਲਗਾਉਣ| ਕੇਵਲ ਧਾਰਮਿਕ ਸਟੇਜਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ|
ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਸਮੁੱਚੇ ਸੰਸਾਰ ਅੰਦਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਕੇਵਲ ਧਰਤੀ ਹੀ ਨਹੀਂ ਸਗੋਂ ਇਕ ਲਾਸਾਨੀ ਸ਼ਹਾਦਤ ਦੀ ਨਿਵੇਕਲੀ ਤੇ ਪਾਵਨ ਪਵਿੱਤਰ ਧਰਤੀ ਵਜੋਂ ਵੀ ਜਾਣੀ ਜਾਂਦੀ ਹੈ| ”ਹਮ ਜਾਨੀ ਅਪਨੀ ਦੇ ਕਰ ਔਰੋਂ ਕੀ ਜਾਨੇਂ ਬਚਾ ਚਲੇ|” ਜਿਥੇ ਕਲੀਗਰ ਪਾਤਿਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਪਣੇ ਲੱਖਤੇ ਜਿਕਰ ਤੇ ਮਾਸੂਮ ਜਿਹਰੇ ‘ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ’ ਜੀ ਨੇ ਹੱਡ ਚੀਰਵੀਂ ਕੜਾਕੇ ਦੀ ਠੰਢ ਦੇ ਦਿਨਾਂ ਵਿਚ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਥਿਤ ‘ਠੰਡੇ ਬੁਰਜ’ ਵਿਚ ਮਾਤਾ ਗੁਜਰੀ ਜੀ ਨਾਲ ਗੁਜਾਰਦਿਆਂ ਨਵਾਬ ਵਜੀਰ ਖਾਨ ਵਲੋਂ ਜਾਰੀ ਕੀਤੇ ਫਤਵੇ ਉਪਰੰਤ ਜਲਾਦਾਂ ਵਲੋਂ ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕੀਤਾ| ਹਿੰਦੁਸਤਾਨ ਹੀ ਨਹੀਂ ਬਲਕੇ ਸਮੁੱਚੇ ਸੰਸਾਰ ਅੰਦਰ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਇਸ ਦਿਨ ਨੂੰ ਸੋਗਮਈ ਤੇ ਵੈਰਾਗਮਈ ਦਿਹਾੜੇ ਵਜੋਂ ਯਾਦ ਕਰਦਿਆਂ ਸੰਗਤਾਂ ਤੇ ਪ੍ਰਬੰਧਕਾਂ ਵਲੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਤਿਹਾਸਕ ਹਵਾਲਿਆਂ ਨਾਲ ਪ੍ਰਚਾਰਿਆ ਤੇ ਪ੍ਰਸਾਰਿਆ ਜਾਂਦਾ ਹੈ| ਜਦਕਿ ਅੱਜ ਰਾਜਨੀਤਿਕ ਪਾਰਟੀਆਂ ਵਲੋਂ ਇਸ ਇਤਿਹਾਸਕ ਦਿਹਾੜੇ ਨੂੰ ਆਪੋ ਆਪਣੀ ਰਾਜਨੀਤੀ ਨੂੰ ਪ੍ਰਫੁਲਤ ਕਰਨ ਲਈ ਵਰਤਿਆ ਜਾ ਰਿਹਾ ਹੈ|
ਸਿੰਘ ਸਾਹਿਬ ਨੇ ਅੱਗੇ ਬੋਲਦਿਆਂ ਕਿਹਾ ਕਿ ਅੱਜ ਦੇ ਸਮਾਜ ਅੰਦਰ ਸਮੁੱਚੀਆਂ ਦਾਦੀਆਂ-ਨਾਨੀਆਂ ਆਪਣੇ ਬੱਚੇ-ਬੱਚੀਆਂ ਨੂੰ ਸਿੱਖੀ ਦੇ ਵਾਰਿਸ ਸਾਹਿਬਜ਼ਾਦਿਆਂ ਵਾਂਗ ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ’ ਦੇ ਸੰਕਲਪ ਨੂੰ ਉਨ੍ਹਾਂ ਦੇ ਮਨਾਂ ਅੰਦਰ ਦ੍ਰਿੜ੍ਹ ਕਰਵਾਉਂਦੇ ਹੋਏ ਮਾਤਾ ਗੁਜਰੀ ਜੀ ਵਾਂਗ ਆਪਣਾ ਫਰਜ਼ ਅਦਾ ਕਰਨ ਤੇ ਨਰੋਏ ਸਮਾਜ ਦੀ ਸਿਰਜਨਾ ਵਿਚ ਆਪਣਾ ਯੋਗਦਾਨ ਪਾਉਣ|
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...