ਪੰਜਾਬ ਵਿੱਚ ਰੇਲ਼ ਸੇਵਾ ਹੋਈ ਮੁੜ ਬਹਾਲ
ਚੰਡੀਗੜ੍ਹ 23 ਨਵੰਬਰ (ਵਿਸ਼ਵ ਵਾਰਤਾ)-ਪਿਛਲੇ 2ਮਹੀਨਿਆਂ ਤੋਂ ਬੰਦ ਹੋਈ ਰੇਲ਼ ਸੇਵਾ ਅੱਜ ਤੋਂ ਫਿਰ ਸ਼ੁਰੂ ਹੋਣ ਜਾ ਰਹੀ ਹੈ। ਰੇਲਵੇ ਵਿਭਾਗ ਨੇ ਸੇਫਟੀ ਇਨਸਪੈਕਸ਼ਨ ਤੋਂ ਬਾਅਦ ਰੇਲ਼ ਸੇਵਾ ਮੁੜ ਬਹਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਫਿਰੋਜ਼ਪੁਰ ਦੇ ਡੀਆਰਐਮ ਰਜੇਸ਼ ਅਗਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ਾਮ ਅਮ੍ਰਿਤਸਰ ਤੋਂ ਹਰਿਦੁਆਰ ਲਈ ਪਹਿਲੀ ਯਾਤਰੀ ਗੱਡੀ ਚਲਾਈ ਜਾ ਰਹੀ ਹੈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਵਿੱਚ ਰੇਲ਼ ਆਵਾਜਾਈ ਠੱਪ ਕੀਤੀ ਗਈ ਸੀ ਕਿਉਂਕਿ ਕਿਸਾਨਾਂ ਨੇ ਰੇਲਵੇ ਲਾਈਨਾਂ ਉਤੇ ਧਰਨੇ ਲਾਏ ਹੋਏ ਸਨ ਪਰ ਪਿਛਲੇ ਦਿਨੀਂ ਕਿਸਾਨ ਜੱਥੇਬੰਦੀਆਂ ਦੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਵਿੱਚ ਹੋਏ ਫੈਸਲੇ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਵਿੱਚ 15 ਦਿਨ ਲਈ ਗੱਡੀਆਂ ਚਲਾਉਣ ਲਈ ਹਾਮੀ ਭਰ ਦਿੱਤੀ ਸੀ। ਜਿਸ ਤੋਂ ਬਾਅਦ ਰੇਲਵੇ ਵਿਭਾਗ ਨੇ ਅੱਜ ਮਾਲ ਅਤੇ ਸਵਾਰੀ ਗੱਡੀਆਂ ਚਲਾਉਣੀਆਂ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ।