ਓਵੈਸੀ ਦੀ ਪਾਰਟੀ ਤੋਂ ਅਲੱਗ ਹੋਈ TRS
ਦਿੱਲੀ, 23 ਨਵੰਬਰ (ਵਿਸ਼ਵ ਵਾਰਤਾ)-ਤੇਲੰਗਾਨਾ ਵਿੱਚ ਹੈਦਰਾਬਾਦ ਬਾਡੀ ਇਲੈਕਸ਼ਨ(GHMC) ਨੂੰ ਲੈ ਕੇ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਬਾਡੀ ਇਲੈਕਸ਼ਨ ਵਿੱਚ ਜਿਥੇ ਆਲ ਇੰਡੀਆ ਮਜਲਿਸ-ਏ-ਇਤੋਹਾਦੁਲ ਮੁਸਲਮੀਨ (AIMIM)ਦੇ ਆਗੂ ਅਸਦੁਇਨ ਓਵੈਸੀ ਬੀ.ਜੇ.ਪੀ ਉਤੇ ਜਮਕੇ ਨਿਸ਼ਾਨਾ ਲਗਾ ਰਹੇ ਹਨ,ਉਥੇ ਹੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਨੇ ਓਵੈਸੀ ਦੀ ਪਾਰਟੀ ਤੋਂ ਅਲੱਗ ਹੋ ਕੇ ਸਾਰੀਆਂ 150ਸੀਟਾਂ ਉਤੇ ਚੋਣਾਂ ਲੜ੍ਹਨ ਦਾ ਫੈਸਲਾ ਲਿਆ ਹੈ। ਤੇਲੰਗਾਨਾ ਦੇ ਮੁਖ ਮੰਤਰੀ ਅਤੇ ਟੀਆਰਐਸ ਮੁਖੀ ਕੇ.ਚੰਦਰਸ਼ੇਖਰ ਰਾਵ(ਕੇਸੀਆਰ) ਦੇ ਬੇਟੇ ਕਲਵਕੁੰਤਲਾ ਤਾਰਕ ਰਾਮਾ ਰਾਵ ਨੇ ਹੈਦਰਾਬਾਦ ਬਾਡੀ ਇਲੈਕਸ਼ਨ ਇਕੱਲੇ ਹੀ ਲੜਨ ਦੀ ਗੱਲ ਕਹੀ ਹੈ। ਕੇਟੀਆਰ ਨੇ ਕਿਹਾ ਕਿ ਟੀਆਰਐਸ ਸਾਰੇ 150 ਸੀਟਾਂ ਉਤੇ ਆਪਣੇ ਉਮੀਦਵਾਰਾਂ ਨੂੰ ਖੜ੍ਹਾ ਕਰੇਗੀ ਅਤੇ ਐਮਆਈਐਮ ਨੂੰ ਮਾਤ ਦੇਵੇਗੀ। ਐਮਆਈਐਮ ਤੋਂ ਅਲੱਗ ਹੋਣ ਦੀ ਟੀਆਰਐਸ ਦੇ ਫੈਸਲੇ ਦੀ ਵੱਡੀ ਵਜ੍ਹਾ ਬੀਜੇਪੀ ਦੇ ਪ੍ਰਭਾਵ ਨੂੰ ਮੰਨਿਆ ਜਾ ਰਿਹਾ ਹੈ।